image
ਫਿਲੌਰ, 5 ਨਵੰਬਰ (ਸੁਰਜੀਤ ਸਿੰਘ ਬਰਨਾਲਾ) : ਕਿਸਾਨ ਮਾਰੂ ਬਿਲਾਂ ਵਿਰੁਧ ਬੰਦ ਦੇ ਸੱਦੇ 'ਤੇ ਲਾਡੂਵਾਲ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰ ਦੀ ਅਗਵਾਈ 'ਚ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਕਮਲਜੀਤ ਸਿੰਘ ਮੋਤੀ ਪੁਰ, ਸੰਤੋਖ ਸਿੰਘ ਸੰਧੂ, ਇਕਬਾਲ ਸਿੰਘ ਰਸੂਲਪੁਰ, ਕੁਲਦੀਪ ਫਿਲੌਰ ਆਦਿ ਨੇ ਸੰਬੋਧਨ ਕੀਤਾ।