ਪਟੜੀਆਂ ਕੰਟੋਰਲ 'ਚ ਆਉਂਦੇ ਹੀ ਪੰਜਾਬ 'ਚ ਚਲਾਈਆਂ ਜਾਣਗੀਆਂ ਰੇਲਾਂ : ਵੀਕੇ ਯਾਦਵ

ਏਜੰਸੀ

ਖ਼ਬਰਾਂ, ਪੰਜਾਬ

ਪਟੜੀਆਂ ਕੰਟੋਰਲ 'ਚ ਆਉਂਦੇ ਹੀ ਪੰਜਾਬ 'ਚ ਚਲਾਈਆਂ ਜਾਣਗੀਆਂ ਰੇਲਾਂ : ਵੀਕੇ ਯਾਦਵ

image

ਪੰਜਾਬ ਸਰਕਾਰ ਨੇ ਰੇਲਵੇ ਨੂੰ ਸ਼ੁਕਰਵਾਰ ਸਵੇਰ ਤਕ ਸਾਰੀਆਂ ਰੁਕਾਵਟਾਂ ਹਟਾਉਣ ਦਾ ਭਰੋਸਾ ਦਿਤਾ


ਨਵੀ ਦਿੱਲੀ, 5 ਨਵੰਬਰ : ਰੇਲਵੇ ਬੋਰਡ ਦੇ ਪ੍ਰਧਾਨ ਵੀ ਕੇ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਰੇਲਵੇ ਨੂੰ ਭਰੋਸਾ ਦਿਤਾ ਹੈ ਕਿ ਪ੍ਰਦਰਸ਼ਨਕਾਰੀਆਂ ਵਲੋਂ ਰੇਲਵੇ ਸਟੇਸ਼ਨਾਂ 'ਤੇ ਸਾਰੀਆਂ ਰੁਕਾਵਟਾਂ ਨੂੰ ਸ਼ੁਕਰਵਾਰ ਦੀ ਸਵੇਰ ਨੂੰ ਹਟਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੀਰਵਾਰ ਦੀ ਸ਼ਾਮ ਤਕ 21 ਰੁਕਾਵਟਾਂ ਵਿਚੋਂ 14 ਨੂੰ ਹਟਾਇਆ ਜਾ ਚੁਕਾ ਹੈ। ਯਾਦਵ ਨੇ ਕਿਹਾ ਕਿ ਸੂਬੇ ਦੇ ਅਧਿਕਾਰੀਆਂ ਦੇ ਨਾਲ-ਨਾਲ ਆਰਪੀਐਫ਼ ਦੀ ਇਕ ਸੰਯੁਕਤ ਟੀਮ ਦਾ ਜ਼ਮੀਨੀ ਨਿਰੀਖਣ ਕਰਨ ਲਈ ਗਠਨ ਕੀਤਾ ਗਿਆ ਹੈ ਤਾਕਿ ਇਹ ਪਤਾ ਲਾਇਆ ਜਾ ਸਕੇ ਕਿ ਟ੍ਰੇਨਾਂ ਨੂੰ ਚਲਾਉਣਾ ਸੁਰੱਖਿਅਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਨੇ ਭਰੋਸਾ ਦਿਤਾ ਹੈ ਕਿ ਸ਼ੁਕਰਵਾਰ ਸਵੇਰ ਤਕ ਸਾਰੀਆਂ ਰੁਕਾਵਟਾਂ ਨੂੰ ਹਟਾ ਦਿਤਾ ਜਾਵੇਗਾ। ਵੀਰਵਾਰ ਨੂੰ 31 ਵਿਚੋਂ 14 ਰੁਕਾਵਟਾਂ ਨੂੰ ਹਟਾ ਦਿਤਾ ਗਿਆ ਹੈ। ਸਾਡੀ ਸਾਂਭ-ਸੰਭਾਲ ਟੀਮ ਤਿਆਰ ਹੈ, ਜਿਵੇਂ ਹੀ