ਕਿਸਾਨਾਂ ਵਾਰੀ ਕਿਉਂ ਬਦਲ ਜਾਂਦਾ ਏ ਪੀਐੱਮ ਮੋਦੀ ਦਾ “Vocal For Local” ਨਾਅਰਾ - ਸੁਨੀਲ ਜਾਖੜ 

ਏਜੰਸੀ

ਖ਼ਬਰਾਂ, ਪੰਜਾਬ

ਵਿਦੇਸ਼ੀ ਸਨਅਤਕਾਰਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ 'ਤੇ ਚੰਗਾ ਰਿਟਰਨ ਦੇਣ ਦਾ ਦਾਅਵਾ ਕਰ ਰਹੇ ਨੇ ਪਰ ਕਿਸਾਨਾਂ ਦੀ MSP ਵੇਲੇ ਉਹ ਪਿੱਛੇ ਕਿਉਂ ਹੱਟ ਰਹੇ ਨੇ?

Sunil Jakhar

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਵਾਰ ਫਿਰ ਸਿੱਧਾ ਸਵਾਲ ਪੁੱਛਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ੀ ਸਨਅਤਕਾਰਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ 'ਤੇ ਚੰਗਾ ਰਿਟਰਨ ਦੇਣ ਦਾ ਦਾਅਵਾ ਕਰ ਰਹੇ ਨੇ ਪਰ ਕਿਸਾਨਾਂ ਦੀ MSP ਵੇਲੇ ਉਹ ਪਿੱਛੇ ਕਿਉਂ ਹੱਟ ਰਹੇ ਨੇ?

ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਦੇ ਹੋਏ ਸਵਾਲ ਕੀਤਾ ਕਿ 'ਵਿਦੇਸ਼ੀ ਨਿਵੇਸ਼ਕਾਂ ਨੂੰ ਪ੍ਰਧਾਨ ਮੰਤਰੀ ਭਰੋਸਾ ਦੇ ਰਹੇ ਪਰ ਕਿਸਾਨਾਂ ਨੂੰ MSP 'ਤੇ ਭਰੋਸਾ ਕਿਉਂ ਨਹੀਂ ਦਿੰਦੇ। ਕਿਸਾਨ ਭਾਰਤ ਸਰਕਾਰ ਤੋਂ ਸਿਰਫ਼ ਖੇਤੀ ਵਿਚ ਕੀਤੇ ਨਿਵੇਸ਼ ਦਾ ਪੱਕਾ ਰਿਟਰਨ ਹੀ ਮੰਗਦੇ ਨੇ, ਪ੍ਰਧਾਨ ਮੰਤਰੀ ਦੇ  “Vocal For Local”, ਦੇ ਨਾਰੇ ਦਾ ਕੀ ਹੋਇਆ, ਮੈਂ ਪੁੱਛ ਸਕਦਾ ਹਾਂ' ?

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ, ਹਾਲਾਂਕਿ ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਸੀ ਕਿ MSP ਦੇਸ਼ ਦੀ ਖ਼ੁਰਾਕ ਸੁਰੱਖਿਆ ਨਾਲ ਜੁੜੀ ਹੈ ਇਸ ਲਈ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਪਰ ਕਿਸਾਨ ਪ੍ਰਦਰਸ਼ਨ ਦੌਰਾਨ ਲਗਾਤਾਰ ਸਵਾਲ ਪੁੱਛ ਰਹੇ ਨੇ ਕਿ ਆਖਿਰ ਸਰਕਾਰ ਇਸ ਨੂੰ ਕਾਨੂੰਨ ਦਾ ਹਿੱਸਾ ਕਿਉਂ ਨਹੀਂ ਬਣਾਉਂਦੀ ਹੈ? ਉਧਰ ਭਾਜਪਾ ਦੇ ਆਗੂ ਲਗਾਤਾਰ ਪੰਜਾਬ ਸਰਕਾਰ 'ਤੇ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾ ਰਹੇ ਨੇ, ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਵਿਚੋਲੀਏ ਖ਼ਤਮ ਹੋਣ ਅਤੇ ਕਿਸਾਨਾਂ ਨੂੰ ਫ਼ਾਇਦਾ ਹੋਵੇ।