ਕੈਪਟਨ ਨੇ ਸਾਢੇ 4 ਸਾਲ ਐਸ਼ ਕੀਤੀ, ਆਖ਼ਰਕਾਰ ਲੋਕਾਂ ਦੀਆਂ ਬਦ-ਦੁਆਵਾਂ ਲੱਗ ਗਈਆਂ: ਗੁਰਵਿੰਦਰ ਬਾਲੀ
'ਕੈਪਟਨ ਪੰਜਾਬ ਦਾ ਸੱਭ ਤੋਂ ਮਾੜਾ CM ਸੀ, ਇਸ ਕਲੰਕ ਨੂੰ ਹੋਰ ਜ਼ਲਾਲਤ ਭੁਗਤਣੀ ਪਵੇਗੀ'
ਚੰਡੀਗੜ੍ਹ (ਹਰਦੀਪ ਸਿੰਘ ਭੋਗਲ) - ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਤੋਂ ਕੁੱਝ ਦਿਨ ਬਾਅਦ ਉਹਨਾਂ ਨੇ ਅਪਣੀ ਅਲੱਗ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਸੀ। ਨਵੀਂ ਪਾਰਟੀ ਬਣਾਉਣ ਵਾਲੇ ਬਿਆਨ ਤੋਂ ਬਾਅਦ ਉਹਨਾਂ ਦੀ ਸਿਆਸੀ ਆਗੂਆਂ ਨੇ ਕਾਫ਼ੀ ਆਲੋਚਨਾ ਕੀਤੀ ਤੇ ਹੁਣ ਕੁੱਝ ਦਿਨ ਪਹਿਲਾਂ ਪਹਿਲਾਂ ਉਹਨਾਂ ਨੇ ਅਪਣੀ ਪਾਰਟੀ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਕਾਂਗਰਸ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਨੇ ਅਪਣੀ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਰੱਖਿਆ ਹੈ। ਇਸੇ ਸਾਰੇ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਾਨੂੰ ਵੀ ਲੱਗਦਾ ਸੀ ਕੈਪਟਨ ਅਮਰਿੰਦਰ ਬਹੁਤ ਹੀ ਹਢੇ ਹੋਏ ਸਿਆਸਤਦਾਨ ਨੇ ਪਰ ਪਿਛਲੇ ਕੁੱਝ ਦਿਨਾਂ ਤੋਂ ਉਹਨਾਂ ਵਿਚ ਸਿਆਸਤਦਾਨ ਵਾਲੀ ਕੋਈ ਗੱਲ ਨਹੀਂ ਦੇਖੀ ਗਈ, ਉਹਨਾਂ ਨੇ ਤਾਂ ਪੰਜਾਬ ਨੂੰ ਨਿਬੇੜ ਦਿੱਤਾ, ਸਾਡੇ ਪੰਜਾਬ ਦੇ ਲੋਕਾਂ ਨੂੰ ਨਿਬੇੜ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਜੋ ਇਹ ਭਾਜਪਾ ਤੇ ਅਕਾਲੀ ਦਲ ਨਾਲ ਮਿਲੇ ਹੋਏ ਸੀ ਘੱਟੋਂ ਘੱਟ ਉਹ ਤਾਂ ਸਾਹਮਣਏ ਆਇਆ, ਕਾਂਗਰਸ ਤੋਂ ਪਰਾ ਤਾਂ ਹੋਏ ਤੇ ਹੁਣ ਸਾਨੂੰ ਵੀ ਕੋਈ ਸੈਂਟਰ ਦਾ ਲੀਡਰ ਨਹੀਂ ਕਹੇਗਾ ਕਿ ਬਸ ਹੁਣ ਤਾਂ ਬਹੁਤ ਹੋ ਗਿਆ। ਉਹਨਾਂ ਕਿਹਾ ਕਿ ਅਸੀਂ ਤਾਂ ਆਖ਼ਰੀ ਦਿਨ ਤੱਕ ਉਹਨਾਂ ਦੀ ਵਕਾਲਤ ਕੀਤੀ ਸੀ ਕਿ ਉਹਨਾਂ ਨੂੰ ਪਾਰਟੀ ਵਿਚੋਂ ਨਾ ਕੱਢਿਓ, ਉਹਨਾਂ ਨੇ ਆਪ ਹੀ ਪਾਰਟੀ ਨੂੰ ਛੱਡ ਕੇ ਚਲੇ ਜਾਣਾ ਹੈ ਤੇ ਅੱਜ ਉਹ ਕਾਂਗਰਸ ਵੀ ਛੱਡ ਗਏ ਤੇ ਨਵੀਂ ਪਾਰਟੀ ਵੀ ਬਣਾ ਲਈ।
ਉਹਨਾਂ ਕਿਹਾ ਕਿ ਕੈਪਟਨ ਨੇ 7 ਪੰਨਿਆਂ ਦੇ ਅਸਤੀਫੇ ਵਿਚ ਲਿਖਿਆ ਕਿ ਮੈਂ ਪਾਰਟੀ ਨਾਲ ਖੜ੍ਹਿਆ ਰਿਹਾ, ਪੰਜਾਬ ਨਾਲ ਖੜ੍ਹਿਆ ਰਿਹਾ ਪਰ ਕੀ ਉਹਨਾਂ ਨੂੰ 84 ਦੀਆਂ ਗੱਲਾਂ, ਪੰਜਾਬ ਦੀਆਂ ਗੱਲਾਂ, ਸਿੱਖ ਕੌਮ, ਕਿਸਾਨ ਉਸ ਸਮੇਂ ਯਾਦ ਨਹੀਂ ਆਏ, ਜਦੋਂ ਉਹ ਮੁੱਖ ਮੰਤਰੀ ਸੀ, ਉਦੋਂ ਯਾਦ ਨਹੀਂ ਆਈਆਂ ਜਦੋਂ ਤੁਸੀਂ ਕਾਂਗਰਸ ਦੇ ਪ੍ਰਧਾਨ ਸੀ। ਇਹ ਸਭ ਗੱਲਾਂ ਕਰ ਕੇ ਤਾਂ ਉਹ ਲੋਕਾਂ ਨੂੰ ਭਰਮਾਉਣ ਦੀ ਗੱਲ ਕਰ ਰਹੇ ਹਨ, ਜਿਵੇਂ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਸਿੱਕਾਂ ਦੀ ਸਿਰਮੌਰ ਪਾਰਟੀ ਹਾਂ ਕੀ ਉਹ ਵੀ ਉਸੇ ਰਾਹ 'ਤੇ ਹੀ ਤੁਰ ਪਏ।
ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਹੋਣਾ ਉਹ ਤਾਂ ਸਿਰਫ਼ ਭਰਮਾ ਹੀ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹਨਾਂ ਨੇ ਸਾਢੇ ਚਾਰ ਸਾਲਾਂ ਵਿਚ ਕੁੱਝ ਨਹੀਂ ਕੀਤਾ ਸਿਵਾਏ ਐਸ਼ਪ੍ਰਸਤੀ ਤੋਂ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੁਬਾਰਾ ਸੱਤਾ ਵਿਚ ਆਏਗੀ ਵੀ ਤੇ ਕਿਸੇ ਦੇ ਕਹਿਣ ਨਾਲ ਕੁੱਝ ਨਹੀਂ ਹੋਣ ਲੱਗਾ। ਗੁਰਵਿੰਦਰ ਬਾਲੀ ਨੇ ਕੈਪਟਨ ਹੀ ਨਵੀਂ ਪਾਰਟੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 'ਪੰਜਾਬ ਲੋਕ ਕਾਂਗਰਸ', ਮੈਂ ਕੈਪਟਨ ਤੋਂ ਪੁੱਛਦਾ ਹਾਂ ਕਿ ਕੈਪਟਨ ਨੇ ਪੰਜਾਬ ਲਈ ਕੀ ਕੀਤਾ, ਲੋਕਾਂ ਲਈ ਕੀ ਕੀਤਾ।
ਜਿਨੀਂ ਸਮਲਿੰਗ ਪੰਜਾਬ ਵਿਚ ਹੋਈ ਉਹ ਕੈਪਟਨ ਅਮਰਿੰਦਰ ਨੇ ਕਰਵਾਈ, ਜਿਨ੍ਹਾਂ ਪੰਜਾਬ ਨੂੰ ਵਿਗਾੜਿਆ, ਜਿਨ੍ਹਾਂ ਪੰਜਾਬ ਨੂੰ ਨਿਬੇੜਿਆ ਉਹ ਕੈਪਟਨ ਅਮਰਿੰਦਰ ਨੇ ਕੀਤਾ ਤੇ ਜਦੋਂ ਹਿੰਦੁਸਤਾਨ ਦੇ ਮੁੱਖ ਮੰਤਰੀਆਂ ਬਾਰੇ ਸਰਵੇਅ ਹੋਇਆ, ਉਸ ਵਿਚ ਤਿੰਨ ਮੁੱਖ ਮੰਤਰੀਆਂ ਵਿਚ ਕੈਪਟਨ ਅਮਰਿੰਦਰ ਦਾ ਨਾਮ ਸੀ ਤੇ ਸਾਡਾ ਸ਼ਰਮ ਨਾਲ ਸਿਰ ਝੁਕ ਜਾਂਦਾ ਸੀ। ਉਹਨਾਂ ਕਿਹਾ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਜਲਾਲਤ ਕੀਤੀ ਤੇ ਉਹਨਾਂ ਨੇ ਵੀ ਇਹ ਸ਼ਬਦ ਵਰਤਿਆਂ ਕਿ ਮੈਨੂੰ ਜਲੀਨ ਕੀਤਾ ਗਿਆ। ਜਲਾਲਤ ਤਾਂ ਉਹਨਾਂ ਨਾਲ ਹੋਣਈ ਹੈ ਸਭ ਨੇ ਇੱਥੇ ਹੀ ਭੁਗਤਣਾ ਹੈ ਤੇ ਜਲਾਲਤ ਤਾਂ ਕੈਪਟਨ ਨੂੰ ਭੁਗਤਣੀ ਹੀ ਪਵੇਗੀ ਕਿਉਂਕਿ ਜਿਨ੍ਹਾਂ ਉਹਨਾਂ ਨੇ ਪੰਜਾਬ ਨੂੰ ਜਲੀਲ ਕੀਤਾ ਹੈ ਉਸ ਦੀ ਸਜ਼ਾ ਤਾਂ ਭੁਗਤਣੀ ਹੈ ਪਵੇਗੀ।
ਕੈਪਟਨ ਅਮਰਿੰਦਰ ਨੇ ਅਪਣੇ ਅਸਤੀਫੇ ਵਿਚ ਲਿਖਿਆ ਕਿ ਮਾੜੀਆ ਵਿਚ ਕਈ ਐੱਮਐੱਲਏ ਵੀ ਰਲੇ ਹੋਏ ਸਨ ਤੇ ਮੈਂ ਉਹਨਾਂ ਦਾ ਨਾਮ ਇਸ ਲਈ ਨਹੀਂ ਜੱਗ ਜਾਹਰ ਕਰ ਰਿਹਾ ਕਿਉਂਕਿ ਮੈਂ ਪਾਰਟੀ ਦਾ ਵਫਾਦਾਰ ਸੀ, ਉਸ ਬਾਰੇ ਗੱਲ ਕਰਦੇ ਹੋਏ ਗੁਰਵਿੰਦਰ ਬਾਲੀ ਨੇ ਕਿਹਾ ਕਿ ਜੋ ਐੱਮਐੱਲਏ ਸੀ ਉਹ ਕਿਸ ਦੇ ਹੇਠ ਸੀ ਕੈਪਟਨ ਅਮਰਿੰਦਰ ਦੇ ਹੇਠ, ਉਹਨਾਂ ਕਿਹਾ ਕਿ ਸਾਨੂੰ ਸਭ ਪਤਾ ਹੈ ਕਿ ਜੋ ਵੀ ਮਾਫੀਆ ਦਾ ਪੈਸਾ ਆਉਂਦਾ ਸੀ ਉਹ ਕੈਪਟਨ ਨੂੰ ਆਉਂਦਾ ਸੀ, ਸ਼ਰਾਬ ਦਾ ਪੈਸਾ ਵੀ ਕੈਪਟਨ ਦੀ ਜੇਬ 'ਚ ਗਿਆ। ਜੋ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਸੀ ਉਹ ਵੀ ਕੈਪਟਨ ਦੇ ਹੇਠ ਚੱਲਦੀਆਂ ਸੀ। ਉਹਨਾਂ ਕਿਹਾ ਕਿ ਜੇ ਐਨੀ ਹਿੰਮਤ ਹੈ ਤਾਂ ਨਾਮ ਗ੍ਰਹਿ ਮੰਤਰੀ ਅਮਿਤ ਸਾਹ ਨੂੰ ਦੇਣ ਤੇ ਉਸ ਵਿਚ ਵੀ ਸਭ ਤੋਂ ਪਹਿਲਾਂ ਕੈਪਟਨ ਦਾ ਹੀ ਨਾਮ ਆਵੇਗਾ ਕਿਉਂਕਿ ਪੰਜਾਬ ਦਾ ਹੈੱਡ ਤਾਂ ਕੈਪਟਨ ਸੀ।
ਉਹਨਾਂ ਕਿਹਾ ਕਿ ਪੰਜਾਬ ਦੇ ਸਭ ਮਾਫੀਆ ਲਈ ਕਸੂਰਵਾਰ ਕੈਪਟਨ ਹੀ ਹੈ ਤੇ ਜੇ ਜਾਂਚ ਚੱਲੀ ਵੀ ਤਾਂ ਸਭ ਤੋਂ ਪਹਿਲਾਂ ਕੈਪਟਨ ਨੂੰ ਹੀ ਫੜਣਾ ਚਾਹੀਦਾ ਹੈ, ਉਹਨਾਂ ਦੀ ਡਿਮਾਂਡ ਇਹ ਹੈ ਕਿ ਅਰੂਸਾ ਵਾਲੇ ਵਿਚ ਵੀ, ਰੇਤਾ ਬੱਜਰੀ ਵਾਲੇ ਵਿਚ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਫੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਕੈਪਟਨ ਨੇ ਭਾਜਪਾ ਵਿਚ ਜਾਣਾ ਹੈ ਤਾਂ ਜਾਵੇ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਭਾਜਪਾ ਇਹਨਾਂ ਨੂੰ ਪੱਟਾ ਪਾਵੇ ਤੇ ਲੈ ਜਾਵੇ ਪਰ ਜੋ ਬੀਐੱਸਐੱਫ ਦਾ ਘੇਰਾ ਵਧਿਆ ਹੈ ਉਙ ਤਾਂ ਇਸ ਨੇ ਕੈਪਟਨ ਨੇ ਹੀ ਵਧਵਾਇਆ ਹੈ, ਪਹਿਲਾਂ ਨਹੀਂ ਵਧਿਆ ਸਾਢੇ ਚਾਰ ਸਾਲ ਤੋਂ ਸਭ ਠੀਕ ਸੀ ਹੁਣ ਹੀ ਘੇਰਾ ਕਿਉਂ ਵਧਾਇਆ। ਗੁਜਰਾਤ ਵਿਚ ਤਾਂ ਘਠ ਗਿਆ 80 ਤੋਂ 50 ਹੋ ਗਿਆ ਤੇ ਸਾਡੇ ਇੱਥੇ 15 ਤੋਂ 50 ਹੋ ਗਿਆ। ਉਹਨਾਂ ਕਿਹਾ ਕਿ ਅਸੀਂ ਤਾਂ ਜਦੋਂ ਵੀ ਹਾਈਕਮਾਨ ਕੋਲ ਜਾਂਦੇ ਸੀ ਜਾਂ ਹਰੀਸ਼ ਰਾਵਤ ਕੋਲ ਜਾਂਦੇ ਸੀ ਅਸੀਂ ਤਾਂ ਹਮੇਸ਼ਾ ਕਹਿੰਦੇ ਸੀ ਕਿ ਕੈਪਟਨ ਸਾਡੀ ਕਾਂਗਰਸ ਪਾਰਟੀ ਲਈ ਕਲੰਕ ਹੈ ਤੇ ਅੱਜ ਉਹ ਸਾਬਿਤ ਵੀ ਹੋ ਗਿਆ।
ਭਾਜਪਾ ਪਾਰਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਤਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਵਿਚ ਨਹੀਂ ਆਵੇਗੀ ਜਿਸ ਤਰ੍ਹਾਂ ਕਿਸਾਨੀ ਮੁੱਦਾ ਦੇ ਅਜੇ ਤੱਕ ਹੱਲ ਨਹੀਂ ਹੋਇਆ ਭਾਜਪਾ ਦਾ ਪੰਜਾਬ ਵਿਚ ਆਉਣਾ ਔਖਾ ਹੈ। ਉਹਨਾਂ ਕਿਹਾ ਕਿ ਕੈਪਟਨ ਕਹਿੰਦਾ ਤਾਂ ਹੈ ਕਿ ਉਹ ਕਿਸਾਨੀ ਮਸਲਾ ਹੱਲ ਕਰਵਾ ਦਵੇਗਾ ਪਰ ਮੈਂ ਕਹਿੰਦਾ ਹਾਂ ਕਿ ਐਨਾ ਸਮਾਂ ਹੋ ਗਿਆ ਜਿਸ ਕੋਲ ਹੈਲੀਕਾਪਟਰ ਸੀ ਤੇ ਐਨੀ ਸਕਿਊਰਟੀ ਸੀ ਉਹ ਅੱਜ ਤੱਕ ਤਾਂ ਮਿਲਣ ਗਿਆ ਨਹੀਂ ਕਿਸਾਨਾਂ ਨੂੰ ਹੁਣ ਕੀ ਮਸਲੇ ਹੱਲ ਕਰਵਾਏਗਾ। ਉਹਨਾਂ ਕਿਹਾ ਕਿ ਚੱਲੋ ਮੰਨ ਲੈਂਦੇ ਹਾਂ ਕਿ ਕਿਸਾਨਾਂ ਨੇ ਮਨਾਂ ਕੀਤਾ ਸੀ ਕਿਸੇ ਵੀ ਲੀਡਰ ਨੂੰ ਆਉਣ ਲਈ ਪਰ ਜਾ ਕੇ ਸਤਿ ਸ੍ਰੀ ਅਕਾਲ ਤਾਂ ਬੁਲਾ ਆਉਂਦਾ ਪਰ ਨਹੀਂ।
ਬੇਅਦਬੀ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਇਸ ਮੁੱਦੇ ਨੂੰ ਜਲਦੀ ਹੀ ਹੱਲ ਕਰੇਗੀ, ਹੋ ਸਕਦਾ ਹੈ 2 ਦਿਨ ਜਾਂ 'ਚ ਹੋ ਜਾਵੇ ਹੋ ਸਕਦਾ 10 ਦਿਨ ਲੱਗ ਜਾਣ ਕਿਉਂਕਿ ਸਾਡੇ ਕੋਲ ਹੁਣ ਸਮਾਂ ਤਾਂ ਬਹੁਤ ਥੋੜ੍ਹਾ ਹੈ ਕਿਉਂਕਿ ਸਾਢੇ ਚਾਰ ਸਾਲ ਤਾਂ ਕੈਪਟਨ ਐਸ਼ ਕਰ ਗਿਆ ਤੇ ਬੇਅਦਬੀ ਜਾਂ ਧਰਮ ਦੀ ਗੱਲ ਤਾਂ ਕੈਪਟਨ ਨਾ ਹੀ ਕਰਨ ਕਿਉਂਕਿ ਉਹ ਧਰਮ ਦੇ ਹੈ ਹੀ ਨਹੀਂ ਤੇ ਮੈਨੂੰ ਲੱਗਦਾ ਹੈ ਉਹਨਾਂ ਦਾ ਨਾਮ ਤਾਂ ਹੈ ਹੀ ਅਮਜ਼ਦ ਖ਼ਾਨ ਕਿਉਂਕਿ ਜਦੋਂ ਕੈਪਟਨ ਨੇ ਅਰੂਸਾ ਨਾਲ ਵਿਆਹ ਕਰਵਾਇਆ ਸੀ ਉਸ ਤੋਂ ਬਾਅਦ ਤਾਂ ਲੱਗ ਹੀ ਨਹੀਂ ਰਿਹਾ ਕਿ ਉਸ ਦਾ ਨਾਮ ਕੈਪਟਨ ਹੈ। ਸਾਡੀ ਸਰਕਾਰ ਤੇ ਨਵਜੋਤ ਸਿੱਧੂ ਬਹੁਤ ਜਲਦ ਬੇਅਦਬੀ ਦਾ ਮਸਲਾ ਹੱਲ ਕਰਨਗੇ।