ਪੰਜਾਬ ਵਿਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲੇ ਪਟਾਕਿਆਂ ਨੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲੇ ਪਟਾਕਿਆਂ ਨੇ

image

ਚੰਡੀਗੜ੍ਹ, 5 ਨਵੰਬਰ (ਨਰਿੰਦਰ ਸਿੰਘ ਝਾਂਮਪੁਰ) : ਪੰਜਾਬ ਵਿੱਚ ਦੀਵਾਲੀ ਦੀ ਰਾਤ ਨੂੰ ਨਿਯਮਾਂ ਦੀਆਂ ਧੱਜੀਆਂ ਉਡਾਕੇ ਚੱਲੇ ਪਟਾਕਿਆਂ ਨੇ ਪੰਜਾਬ ਦੀ ਆਬੋ-ਹਵਾ ਨੂੰ ਖਰਾਬ ਕਰ ਦਿੱਤਾ ਹੈ। ਪੰਜਾਬ ਵਿੱਚ ਦੀਵਾਲੀ ਦੀ ਰਾਤ ਨੂੰ ਖੁਲੇਆਮ ਪਟਾਕੇ ਚਲਾਉਣ  ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ। ਸਰਕਾਰ ਵੱਲੋਂ ਭਾਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਪਰ ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਟਾਕੇ ਵੇਚਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਦੁਕਾਨਦਾਰਾਂ ਅਤੇ ਹੋਰ ਲੋਕ ਵੀ ਆਮ ਪਟਾਕੇ  ਵੇਚਦੇ ਨਜਰ ਆਏ। ਪਟਾਖੇ ਚਲਾਉਣ ਦਾ ਕੰਮ ਸਾਰੀ ਰਾਤ ਹੀ ਚਲਦਾ ਰਿਹਾ। ਇਸ ਮੌਕੇ ਭਾਵੇਂ ਕਿ ਲੋਕ ਸਾਰੀ ਰਾਤ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ ਪਰ ਪੁਲਿਸ ਵੀ ਬੇਵੱਸ ਰਹੀ ਕਿਉਂਕਿ ਲੋਕ ਵੱਡੇ ਪੱਧਰ ਤੇ ਪਟਾਕੇ ਚਲਾ ਰਹੇ ਸਨ। ਕਿਉਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਪਟਾਕੇ ਵੇਚਣ ਵਾਲਿਆਂ ਨੂੰ ਤੰਗ ਨਾ ਕੀਤਾ ਜਾਵੇ ਜਿਸ ਦੀ ਆੜ ਵਿੱਚ ਲੋਕ ਵੱਡੀ ਮਾਤਰਾ ਵਿਚ ਆਮ ਪਟਾਕੇ  ਵੇਚਦੇ ਨਜਰ ਆਏ। ਪੰਜਾਬ ਵਿਚ ਵੱਡੀ ਮਾਤਰਾ ਵਿਚ ਪਟਾਕੇ ਵੇਚੇ ਹੋਣ ਕਰਕੇ ਪ੍ਰਦੂਸ਼ਣ ਦਾ ਕਾਰਨ ਬਣਿਆ ਹੈ। ਦੀਵਾਲੀ ਦੀ ਰਾਤ ਪੰਜਾਬ ਵਿੱਚ ਇਸ ਵਾਰ ਰੱਜ ਕੇ ਪਟਾਕੇ  ਚਲਾਏ ਗਏ। ਇਸ ਕਰ ਕੇ ਅੱਜ ਦਿਨ ਚੜ੍ਹਦਿਆਂ ਹੀ ਹਵਾ ਵਿੱਚ ਜ਼ਹਿਰ ਘੁਲਿਆ ਵੇਖਣ ਨੂੰ ਮਿਲਿਆ। ਖਰਾਬ ਆਬੋ-ਹਵਾ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਸਿਹਤ ਵਿਭਾਗ ਨੇ ਕਿਹਾ ਕਿ ਦੀਵਾਲੀ ਦੇ ਜਸ਼ਨਾਂ ਕਾਰਨ ਹਵਾ ਪ੍ਰਦੂਸ਼ਨ ਬੇਹੱਦ ਵਧ ਗਿਆ ਹੈ। 
ਸਿਹਤ ਵਿਭਾਗ ਮੁਤਾਬਕ ਜਲੰਧਰ ਵਿੱਚ ਏਅਰ ਕੁਆਲਿਟੀ ਇੰਡੈਕਸ  ਬਹੁਤ ਮਾੜਾ ਰਿਹਾ , ਜਦੋਂਕਿ ਪਟਿਆਲਾ , ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਵੀ ਹਵਾ ਬਹੁਤੀ ਸਾਫ਼ ਨਹੀਂ। ਦੱਸ ਦਈਏ ਕਿ ਇਸ ਵਾਰ ਹੋਰਨਾਂ ਪਾਸੇ ਪਟਾਕੇ  ਵੇਚਣ ਤੇ ਪਾਬੰਦੀ ਲੱਗਣ ਕਰ ਕੇ ਵੱਡੇ ਪੱਧਰ ਵਿੱਚ ਪਟਾਕੇ ਪੰਜਾਬ ਪਹੁੰਚੇ। 
ਉਧਰ , ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਪਟਾਕੇ ਵੇਚਣ ਵਾਲਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਲਈ ਇਸ ਵਾਰ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੇ ਵੀ ਰੱਜ ਕੇ ਪਟਾਕੇ ਵੇਚੇ। ਅਸਮਾਨ ਨੂੰ ਧੁੰਦ ਦੀ ਸੰਘਣੀ ਚਾਦਰ ਨੇ ਢੱਕ ਲਿਆ। ਇੱਥੇ ਬਹੁਤ ਸਾਰੇ ਲੋਕਾਂ ਨੇ ਗਲੇ ਵਿੱਚ ਖਾਰਸ਼ ਤੇ ਅੱਖਾਂ ਵਿੱਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ। 
ਬੁਲਾਰਿਆਂ ਨੇ ਅੱਜ ਦਿਵਾਲੀ ਦੇ ਪਟਾਕਿਆਂ ਕਾਰਨ ਸ਼ਹਿਰਾਂ ਦੀ ਜ਼ਹਿਰੀਲੀ ਹੋਈ ਹਵਾ ਦੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ’ਤੇ ਦਿਨ ਰਾਤ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨਾ ਤਾਂ ਪਟਾਕਿਆਂ ਦਾ ਪ੍ਰਦੂਸ਼ਣ ਦਿਖਦਾ ਹੈ ਤੇ ਨਾ ਹੀ ਫੈਕਟਰੀਆਂ, ਭੱਠਿਆਂ ਆਦਿ ਦਾ। ਪਰਾਲੀ ਵਾਲੇ ਪਰਦੂਸ਼ਣ ਦੀ ਮਾਤਰਾ 8 ਫੀਸਦੀ ਤੋਂ ਵੀ ਘੱਟ ਬਣਦੀ ਹੈ ਪਰ ਰੌਲਾ ਸਭ ਤੋਂ ਵਧ ਪਰਾਲੀ ਦਾ ਪਾਇਆ ਜਾਂਦਾ ਹੈ। ਕਿਸਾਨ ਪਰਾਲੀ ਮਜਬੂਰੀ-ਵੱਸ ਜਲਾਉਂਦੇ ਹਨ, ਸ਼ੌਕ ਨੂੰ ਨਹੀਂ। ਜੇਕਰ ਸਰਕਾਰ ਪਰਾਲੀ ਦਾ ਕੋਈ ਹੱਲ ਕੱਢੇ, ਕਿਸਾਨ ਕਦੇ ਵੀ ਪਰਾਲੀ ਨਹੀਂ ਸਾੜਨਗੇ। 
ਐਸਏਐਸ-ਨਰਿੰਦਰ-5-4