1 ਮਹੀਨਾ ਪਹਿਲਾਂ ਪੁੰਛ ਜ਼ਿਲ੍ਹੇ ਤੋਂ ਅਗਵਾ ਹੋਈਆਂ 2 ਭੈਣਾਂ ਪੰਜਾਬ ’ਚ ਮਿਲੀਆਂ, 4 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਦੋਵੇਂ ਭੈਣਾਂ ਨੂੰ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਮਿਲੀਆਂ ਹਨ।

2 sisters abducted from Poonch district 1 month ago found in Punjab

 

ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਤੋਂ ਦੋ ਭੈਣਾਂ ਨੂੰ ਕੁੱਝ ਦਿਨ ਪਹਿਲਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਗਵਾ ਹੋਈਆਂ ਦੋਵੇਂ ਭੈਣਾਂ ਪੰਜਾਬ ’ਚ ਮਿਲੀਆਂ ਹਨ। ਅਗਵਾ ਕਰਨ 'ਚ ਸ਼ਾਮਲ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੰਛ ਦੇ ਸੀਨੀਅਰ ਸੁਪਰਡੈਂਟ (ਐੱਸ.ਐੱਸ.ਪੀ.) ਰੋਹਿਤ ਬਸਕੋਤਰਾ ਨੇ 26

ਅਕਤੂਬਰ ਨੂੰ ਇਨ੍ਹਾਂ ਕੁੜੀਆਂ ਦੀ ਮਾਂ ਦੀ ਸ਼ਿਕਾਇਤ 'ਤੇ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਸੀ। ਔਰਤ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ 2 ਧੀਆਂ ਆਪਣੇ ਘਰ ਤੋਂ ਕਰੀਬ ਇਕ ਮਹੀਨੇ ਪਹਿਲਾਂ ਗਾਇਬ ਹੋ ਗਈਆਂ ਸਨ। 

ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕੀਤੀ ਅਤੇ ਆਖ਼ਰਕਾਰ ਦੋਵੇਂ ਭੈਣਾਂ ਨੂੰ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਮਿਲੀਆਂ ਹਨ। ਉਨ੍ਹਾ ਕਿਹਾ ਕਿ ਇਸ ਬਾਰੇ ਸੁੰਦਰਬਨੀ ਦੇ ਅਨਿਲ ਕੁਮਾਰ, ਜੰਮੂ ਦੇ ਮੁਨੀਸ਼ ਕੁਮਾਰ ਅਤੇ ਪੰਜਾਬ ਦੇ ਲਵਜੀਤ ਸਿੰਘ ਅਤੇ ਰਾਮ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ।