Gangster Encounter in Zirakpur: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇੱਕ ਗੈਂਗਸਟਰ ਦੇ ਲੱਗੀ ਗੋਲੀ
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਹਥਿਆਰ ਬਰਾਮਦ ਕੀਤੇ ਹਨ
Gangster Encounter in Zirakpur
ਜ਼ੀਰਕਪੁਰ - ਮੁਹਾਲੀ ਦੇ ਜ਼ੀਰਕਪੁਰ ਵਿਚ ਵੀਆਈਪੀ ਰੋਡ ’ਤੇ ਸਥਿਤ ਮਾਇਆ ਗਾਰਡਨ ਸਿਟੀ ਵਨ ਨੇੜੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਹੈ। ਇਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਗੈਂਗਸਟਰ ਨੂੰ ਲੱਤ ਵਿਚ ਗੋਲੀ ਲੱਗੀ ਹੈ। ਉਸ ਦੀ ਪਛਾਣ ਮਨਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਉਹ ਖੇੜੀ ਖੁਰਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਹਥਿਆਰ ਬਰਾਮਦ ਕੀਤੇ ਹਨ। ਇਸ ਵਿਚ ਇੱਕ 32 ਅਤੇ ਦੂਜਾ 30 ਬੋਰ ਦਾ ਹਥਿਆਰ ਸ਼ਾਮਲ ਹੈ। ਇਹ ਦੋਵੇਂ ਗੈਂਗਸਟਰ ਇੱਥੇ ਕਿਸੇ ਦਾ ਕਤਲ ਕਰਨ ਆਏ ਸਨ ਪਰ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ। ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਇੱਥੋਂ ਕਾਬੂ ਕਰ ਲਿਆ ਗਿਆ। ਇਹ ਐਨਕਾਊਂਟਰ ਜ਼ੀਰਕਪੁਰ ਦੇ ਡੀਐਸਪੀ ਅਤੇ ਏਜੀਟੀਐਫ ਮੈਂਬਰ ਵਿਕਰਮ ਬਰਾੜ ਨੇ ਕੀਤਾ ਹੈ।