Tarn Taran News : ਵਿਜੀਲੈਂਸ ਨੇ ਡੀਸੀ ਦੇ ਪੀਏ ਅਤੇ ਇੱਕ ਕਰਮਚਾਰੀ ਸਾਥੀ ਨੂੰ 20000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Tarn Taran News : ਕੈਮਰੇ ਦੇ ਬਿੱਲ ਪਾਸ ਕਰਨ ਲਈ PA ਨੇ ਮੰਗੇ ਸੀ ਇੱਕ ਲੱਖ ਰੁਪਏ
Tarn Taran News : ਜ਼ਿਲ੍ਹਾ ਤਰਨ ਤਾਰਨ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਜਿੱਥੇ ਤਰਨ ਤਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਪੀਏ ਸਮੇਤ ਦਫ਼ਤਰ ਦੇ ਮੁਲਾਜ਼ਮ ਨੂੰ 20000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਸੰਦੀਪ ਸਿੰਘ ਵੱਲੋਂ ਦਿੱਤੀ ਗਈ ਲਿਖਤ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਇਲੈਕਸ਼ਨ ਵਿੱਚ ਫੋਟੋਗ੍ਰਾਫਰ ਵੱਲੋਂ ਆਪਣੇ ਕੈਮਰੇ ਇਲੈਕਸ਼ਨ ਦੌਰਾਨ ਲਗਾਏ ਗਏ ਸਨ। ਜਿਨਾਂ ਦੇ ਬਿੱਲ ਪਾਸ ਕਰਨ ਲਈ ਡਿਪਟੀ ਕਮਿਸ਼ਨਰ ਦੇ ਪੀਏ ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਵਿੱਚ 20 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪੀਏ ਵੱਲੋਂ ਲਈ ਗਈ ਸੀ ਅਤੇ ਅੱਜ 20 ਹਜ਼ਾਰ ਰੁਪਏ ਲੈਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਉਸਨੂੰ ਉਸਦੇ ਸਾਥੀ ਸਮੇਤ ਕਾਬੂ ਕਰ ਲਿਆ ਹੈ।
(For more news apart Vigilance caught DC's PA red-handed while taking 20000 bribe from DC and his colleague. News in Punjabi, stay tuned to Rozana Spokesman)