ਰੋਇਲ ਮਿਲਟਰੀ ਅਕੈਡਮੀ ਸੈਂਡਰਸਟ ਯੂਨਾਈਟਡ ਕਿੰਗਡਮ ਇੰਗਲੈਂਡ ਦਾ ਇੱਕ ਵਫਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ
ਮੇਜਰ ਜਨਰਲ ਜੋਨ ਕੈਂਡਲ ਦੀ ਅਗਵਾਈ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਵਫਦ
A delegation from the Royal Military Academy Sandhurst, United Kingdom, England, reached Takht Sri Keshgarh Sahib
ਸ੍ਰੀ ਅਨੰਦਪੁਰ ਸਾਹਿਬ: ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰੋਇਲ ਮਿਲਟਰੀ ਅਕੈਡਮੀ ਸੈਂਡਰਸਟ ਯੂਨਾਈਟਡ ਕਿੰਗਡਮ ਇੰਗਲੈਂਡ ਦਾ ਇੱਕ ਵਫਦ ਮੇਜਰ ਜਨਰਲ ਜੋਨ ਕੈਂਡਲ ਦੀ ਅਗਵਾਈ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ। ਇਸ ਵਫਦ ਦੇ ਨਾਲ ਸਾਰਾਗੜੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਗੁਰਿੰਦਰ ਪਾਲ ਸਿੰਘ ਜੋਸ਼ਨ ਵੀ ਸਨ।
ਉਹਨਾਂ ਕਿਹਾ ਕਿ ਇਹ ਵਫਦ ਬੀਤੇ 13 ਸਾਲਾਂ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦਾ ਹੈ, ਜੋ ਕਿ ਸਾਰਾਗੜੀ ਲੜਾਈ ਦੀ 128ਵੀਂ ਸਲਾਨਾ ਬਰਸੀ ਮੌਕੇ ਪੰਜਾਬ ਪਹੁੰਚਿਆ ਹੈ। ਜਿਸ ਦਾ ਇੱਕੋ ਇੱਕ ਉਦੇਸ਼ ਬਹਾਦਰ ਯੋਧਿਆਂ ਤੋਂ ਸਬਕ ਲੈਣਾ ਹੈ। ਨਤਮਸਤਕ ਹੋਣ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਫਦ ਨੂੰ ਸਨਮਾਨਿਤ ਵੀ ਕੀਤਾ ਗਿਆ।