ਪਿੰਡ ਜਲਨਪੁਰ ’ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ
ਅੱਗ ਲੱਗਣ ਕਾਰਨ ਹੋਇਆ ਇੱਕ ਕਰੋੜ ਦੇ ਲਗਭਗ ਦਾ ਨੁਕਸਾਨ
ਸਮਰਾਲਾ: ਸਮਰਾਲਾ ਦੇ ਨਜ਼ਦੀਕੀ ਪਿੰਡ ਜਲਨਪੁਰ 'ਚ ਦੇਰ ਰਾਤ 8.30 ਵਜੇ ਪਰਾਲੀ ਵਾਲੀ ਗੱਠਾਂ ਨੂੰ ਅੱਗ ਲੱਗ ਗਈ। ਪਰਾਲੀ ਦੀਆਂ ਤਿੰਨ ਗੱਠਾਂ ਵਿੱਚੋਂ ਵਿਚਕਾਰਲੀ ਗੱਠ ਨੂੰ ਅੱਗ ਲੱਗੀ, ਜਿੱਸ ਨਾਲ ਇਕ ਕਰੋੜ ਦੇ ਲਗਭਗ ਨੁਕਸਾਨ ਹੋ ਗਿਆ। ਜਿਸ ਦੀ ਸੂਚਨਾ ਤੁਰੰਤ ਪਰਾਲੀ ਦੇ ਡੰਪ ਦੇ ਮਾਲਕ ਲਖਵੀਰ ਸਿੰਘ ਨੂੰ ਦਿੱਤੀ ਗਈ, ਜਿਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਗੇਡ ਦੀਆਂ ਗੱਡੀਆਂ ਸਮਰਾਲਾ ਅਤੇ ਖੰਨੇ ਤੋਂ ਪਹੁੰਚੀਆਂ, ਜਿਨਾਂ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਸਾਰੀ ਰਾਤ ਲੱਗੀ ਰਹੀ ਤੇ ਅੱਜ ਸਵੇਰੇ ਵੀ ਅੱਗ ਲੱਗੀ ਹੋਈ ਸੀ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਉਹਨਾਂ ਨੂੰ ਰਾਤ 8. 30 ਵਜੇ ਡੰਪ ’ਤੇ ਰੱਖੀ ਹੋਈ ਲੇਬਰ ਦਾ ਫੋਨ ਆਇਆ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਹੈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟੇ ਬਾਅਦ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੀਆਂ। ਉਦੋਂ ਤੱਕ ਅੱਗ ਨੇ ਪਰਾਲੀ ਦੀਆਂ ਤਿੰਨੇ ਧਾਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਵੀ ਅੱਗ ’ਤੇ ਕਾਬੂ ਪਾਉਣ ਲਈ ਬੜਾ ਯਤਨ ਕੀਤਾ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਕਾਰਨ ਇਕ ਕਰੋੜ ਦੇ ਲਗਭਗ ਸਾਡਾ ਨੁਕਸਾਨ ਹੋਇਆ ਹੈ। ਇੰਦਰਜੀਤ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੇ।