ਲੁਧਿਆਣਾ ਦੇ ਮੌਜਪੁਰਾ ਬਾਜ਼ਾਰ ਵਿੱਚ ਲੱਖਾਂ ਦੀ ਹੋਈ ਚੋਰੀ
ਦੁਕਾਨ ਵਿੱਚ ਵੜ ਤਕਰੀਬਨ 5 ਲੱਖ ਦੇ ਸ਼ਾਲ ਲੈ ਕੇ ਚੋਰ ਹੋਇਆ ਫਰਾਰ
Lakhs of rupees stolen in Maujpura market in Ludhiana
ਲੁਧਿਆਣਾ: ਲੁਧਿਆਣਾ ਦੇ ਮੌਜਪੁਰਾ ਬਾਜ਼ਾਰ ਵਿੱਚ ਇੱਕ ਸ਼ੌਲ ਦੀ ਦੁਕਾਨ ’ਚੋਂ ਤਕਰੀਬਨ 5 ਲੱਖ ਦੇ ਸ਼ਾਲ ਲੈ ਕੇ ਚੋਰ ਫਰਾਰ ਹੋ ਗਿਆ, ਜਿਸ ਦੀ ਸੀਸੀਟੀਵੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਦੁਕਾਨ ਖੋਲ੍ਹੀ, ਤਾਂ ਦੇਖਿਆ ਤਾਲੇ ਟੁੱਟੇ ਹੋਏ ਸਨ ਅਤੇ ਤਕਰੀਬਨ 5 ਲੱਖ ਦੇ ਸ਼ਾਲ ਲੈ ਕੇ ਇਹ ਚੋਰ ਫਰਾਰ ਹੋ ਗਿਆ।
ਦੁਕਾਨਦਾਰ ਨੇ ਕਿਹਾ ਪਹਿਲਾਂ ਵੀ ਇਸ ਇਲਾਕੇ ਵਿੱਚ ਕਈ ਵਾਰ ਚੋਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਦੀ ਕੋਈ ਗਸ਼ਤ ਵੀ ਨਹੀਂ ਹੈ। ਦੁਕਾਨਦਾਰ ਨੇ ਕਿਹਾ ਸੀਸੀਟੀਵੀ ਵੀਡੀਓ ਵਿੱਚ ਇਕੱਲਾ ਦਿਖਾਈ ਦੇ ਰਿਹਾ ਇਹ ਨੌਜਵਾਨ ਜਿਸ ਦੇ ਹੱਥ ਵਿੱਚ ਕਟਰ ਵੀ ਹੈ, ਚੋਰੀ ਕਰ ਸ਼ਟਰ ਉਸੇ ਤਰੀਕੇ ਦੇ ਨਾਲ ਸੁੱਟ ਕੇ ਫਰਾਰ ਹੋ ਗਿਆ। ਫਿਲਹਾਲ ਦੁਕਾਨਦਾਰ ਨੇ ਕਿਹਾ ਕਿ ਮੈਂ ਪੁਲਿਸ ਕੰਪਲੇਂਟ ਕਰਵਾ ਦਿੱਤੀ ਹੈ। ਬਾਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।