ਪੰਜਾਬ ਨੇ ਉਦਯੋਗਿਕ ਵਿਕਾਸ ਲਈ ਮੌਕੇ ਤਲਾਸ਼ਣ ਹਿੱਤ ਨਵੀਂ ਤਕਨਾਲੋਜੀ 'ਇੰਡਸਟਰੀ 4.0' ਨੂੰ ਅਪਣਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਤਕਨਾਲੋਜੀ  'ਇੰਡਸਟਰੀ 4.0' ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ

PUNJAB EMBRACES INDUSTRY 4.0 TO UNLEASH NEW WAVE OF OPPORTUNITIES FOR INDUSTRIAL GROWTH

ਚੰਡੀਗੜ੍ਹ- ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਤਕਨਾਲੋਜੀ  'ਇੰਡਸਟਰੀ 4.0' ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਰਾਹੀਂ ਸੂਬੇ ਨੇ ਉਦਯੋਗਿਕ ਕ੍ਰਾਂਤੀ ਦਾ ਹਿੱਸਾ ਬਣ ਕੇ ਤਕਨੀਕੀ ਨਿਵੇਸ਼ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ। 'ਪੰਜਾਬ: ਚੇਂਜਿੰਗ ਗੇਅਰ ਫਾਰ ਉਦਯੋਗ 4.0'  ਦੇ ਵਿਸ਼ੇ 'ਤੇ ਕੇਂਦਰਿਤ 'ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੇ ਸੈਸ਼ਨ ਇੰਡਸਟਰੀ 4.0 ਲਈ ਪਿੜ ਬੰਨਦਿਆਂ, ਵਿਗਿਆਨ,

ਇੰਡਸਟਰੀ 4.0 ਦੀ ਧਾਰਨਾ ਉੱਨਤ ਤਕਨਾਲੋਜੀਆਂ ਅਤੇ ਸਰੀਰਕ ਉਤਪਾਦਨ ਤੱਤਾਂ ਦੇ ਏਕੀਕਰਣ ਦੁਆਰਾ ਨਿਰਮਾਣ ਪ੍ਰਕਿਰਿਆ ਦੇ ਆਧੂਨਿਕੀਕਰਨ 'ਤੇ ਕੇਂਦਰਿਤ ਹੈ। ਇਹ ਸੰਚਾਰ, ਆਈ.ਟੀ., ਡਾਟਾ, ਭੌਤਿਕ ਤੱਤ ਆਦਿ ਦੀ ਇੱਕੋ ਸਮੇਂ ਵਰਤੋਂ ਦੁਆਰਾ ਇੱਕ ਪੂਰੀ ਡਿਜ਼ੀਟਲ ਚੇਨ ਵੈਲਿਯੂ ਤਿਆਰ ਕਰਦਾ ਹੈ। ਸਵਰਾਜ ਟਰੈਕਟਰ ਦੇ ਸੀ.ਈ.ਓ. ਸ੍ਰੀ ਹਰੀਸ਼ ਚਵਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਦਯੋਗ ਦੇ ਵਾਧੇ ਲਈ ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਕਰਕੇ ਸੁਖਾਲੇ ਵਪਾਰ ਲਈ ਐਮ.ਐਸ.ਐਮ.ਈਜ਼ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।

ਕੇ.ਪੀ.ਐਮ.ਜੀ. ਦੇ ਭਾਈਵਾਲ ਸ੍ਰੀ ਸੁਸ਼ਾਂਤ ਰਾਬਰਾ ਨੇ 80 ਦੇ ਕਰੀਬ ਪ੍ਰਮੁੱਖ ਵਿਅਕਤੀਆਂ ਦੀ ਸਰਗਰਮ ਭਾਗੀਦਾਰੀ ਨਾਲ ਸੈਸ਼ਨ ਦਾ ਸੰਚਾਲਕ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਇਹਨਾਂ  80 ਵਿਅਕਤੀਆਂ ਵਿੱਚ ਐਮ.ਐਸ.ਐਮ.ਈਜ਼, ਆਈ.ਆਈ.ਟੀ., ਰੋਪੜ, ਥਾਪਰ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਮੁੱਖ ਵਿਅਕਤੀ ਅਤੇ ਉਦਯੋਗ 4.0 ਖੇਤਰ ਦੇ ਮਾਹਿਰ ਸ਼ਾਮਲ ਸਨ।

ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੱਕਤਰ ਸ੍ਰੀ ਕਰੁਨੇਸ਼ ਗਰਗ ਨੇ ਸੈਸ਼ਨ ਦੌਰਾਨ ਹਾਜ਼ਰ ਪੈਨਲਿਸਟਾਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਿਨੀ ਮਹਾਜਨ, ਏ.ਸੀ.ਐੱਸ., ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ, ਏ.ਐਮ.ਡੀ. ਸ੍ਰੀ ਵਿਨੀਤ ਕੁਮਾਰ, ਉਦਯੋਗ ਅਤੇ ਵਣਜ ਦੇ ਡਿਪਟੀ ਡਾਇਰੈਕਟਰ ਵਿਸ਼ਵ ਬੰਧੂ ਮੌਜੂਦ ਸਨ।