'ਰੋਜ਼ਾਨਾ ਸਪੋਕਸਮੈਨ ਅਖ਼ਬਾਰ' ਨਿਭਾਅ ਰਿਹੈ ਕਿਸਾਨੀ ਸੰਘਰਸ਼ ਵਿਚ ਕਾਬਲੇ ਤਾਰੀਫ਼ ਭੂਮਿਕਾ : ਮੂੰਗੋ, ਹੱਲਾ

ਏਜੰਸੀ

ਖ਼ਬਰਾਂ, ਪੰਜਾਬ

'ਰੋਜ਼ਾਨਾ ਸਪੋਕਸਮੈਨ ਅਖ਼ਬਾਰ' ਨਿਭਾਅ ਰਿਹੈ ਕਿਸਾਨੀ ਸੰਘਰਸ਼ ਵਿਚ ਕਾਬਲੇ ਤਾਰੀਫ਼ ਭੂਮਿਕਾ : ਮੂੰਗੋ, ਹੱਲਾ

image

ਨਾਭਾ, 5 ਦਸੰਬਰ (ਬਲਵੰਤ ਹਿਆਣਾ) : ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਪ੍ਰਬੰਧਕਾਂ ਤੇ ਪੱਤਰਕਾਰਾਂ ਨੇ ਇਤਿਹਾਸ ਵਿਚ ਸੱਭ ਤੋਂ ਵੱਡੇ ਕਿਸਾਨ ਸੰਘਰਸ਼ ਲਈ ਧੜੱਲੇ ਨਾਲ ਕਵਰੇਜ ਕਰਦਿਆਂ ਇਤਿਹਾਸ ਰਚਿਆ ਹੈ ਜੋ ਕਾਬਲੇ ਤਾਰੀਫ਼ ਹੈ। ਇਹ ਵਿਚਾਰ ਸਾਬਕਾ ਸਰਪੰਚ ਰਵਿੰਦਰ ਸਿੰਘ ਮੂੰਗੋ ਤੇ ਸੰਮਤੀ ਮੈਂਬਰ ਰਾਜ ਕੁਮਾਰ ਭੱਲਾ ਨੇ ਸਪੋਕਸਮੈਨ ਦੇ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਸ ਸੰਘਰਸ਼ ਵਿਚ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਮੁੜ ਕੇ ਕੋਈ ਸਰਕਾਰ ਦੁਬਾਰਾ ਲੋਕ ਵਿਰੋਧੀ ਕਾਨੂੰਨ ਨੂੰ ਪਾਸ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਨੈਸ਼ਨਲ ਮੀਡੀਆ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਅਪਣਾ ਫ਼ਰਜ਼ ਇਮਾਨਦਾਰੀ ਨਾਲ ਨਾ ਦਿਖਾ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦਾ ਸਿਰ ਨੀਵਾਂ ਕੀਤਾ ਜੋ ਕਿ ਬਹੁਤ ਸ਼ਰਮਨਾਕ ਹੈ। ਅੱਜ ਸਮਾਂ ਹੈ ਕਿ ਹਰ ਇਕ ਨੂੰ ਸੱਚਾਈ ਦਾ ਸਾਥ ਦੇ ਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਖ਼ਾਤਮਾ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਰਾਇ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ। ਦੇਸ਼ ਦੇ ਕਿਸਾਨ ਹੁਣ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਦਮ ਲੈਣਗੇ।