'ਕਿਸਾਨਾਂ ਨੇ ਸਿਰਜਿਆ ਇਤਿਹਾਸ, ਭਵਿੱਖ 'ਚ ਸੁਣਾਈਆਂ ਜਾਣਗੀਆਂ ਕਹਾਣੀਆਂ' : ਦਿਲਜੀਤ ਦੋਸਾਂਝ

ਏਜੰਸੀ

ਖ਼ਬਰਾਂ, ਪੰਜਾਬ

'ਕਿਸਾਨਾਂ ਨੇ ਸਿਰਜਿਆ ਇਤਿਹਾਸ, ਭਵਿੱਖ 'ਚ ਸੁਣਾਈਆਂ ਜਾਣਗੀਆਂ ਕਹਾਣੀਆਂ' : ਦਿਲਜੀਤ ਦੋਸਾਂਝ

image

ਨਵੀਂ ਦਿੱਲੀ, 5 ਦਸੰਬਰ : ਟਵਿੱਟਰ 'ਤੇ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਜ਼ਮੀਨੀ ਪੱਧਰ 'ਤੇ ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ 'ਚ ਸ਼ਮੂਲੀਅਤ ਕੀਤੀ ਹੈ। ਦਿੱਲੀ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਜਿਥੇ ਸ਼ੀਸ਼ਾ ਦਿਖਾਇਆ, ਉਥੇ ਸਰਕਾਰ ਨੂੰ ਵੀ ਖਾਸ ਅਪੀਲ ਕੀਤੀ ਹੈ।ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਇਥੇ ਬੋਲਣ ਨਹੀਂ ਸਗੋਂ ਸੁਣਨ ਆਏ ਸਨ। ਇਥੇ ਜਿੰਨੇ ਵੀ ਲੋਕ ਮੌਜੂਦ ਹਨ, ਉਨ੍ਹਾਂ ਸਾਰਿਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਅਸੀਂ ਅਕਸਰ ਛੋਟੇ ਹੁੰਦੇ ਜੋਸ਼ ਭਰ ਦੇਣ ਵਾਲੀਆਂ ਕਹਾਣੀਆਂ ਸੁਣਦੇ ਹੁੰਦੇ ਸੀ ਪਰ ਅੱਜ ਜੋ ਇਤਿਹਾਸ ਸਿਰਜਿਆ ਜਾ ਰਿਹਾ ਹੈ, ਉਹ ਆਉਣ ਵਾਲੇ ਅਨੇਕਾਂ ਵਰ੍ਹਿਆਂ ਤਕ ਯਾਦ ਰੱਖਿਆ ਜਾਵੇਗਾ। ਇਸ ਲੜਾਈ 'ਚ ਸਾਨੂੰ ਸਬਰ ਤੇ ਸੰਤੋਖ ਰੱਖਣ ਦੀ ਲੋੜ ਹੈ ਤੇ ਇਸੇ ਨਾਲ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ।