ਕਿਸਾਨਾਂ ਦੇ ਹੱਕ ਵਿਚ ਪੰਜਾਬੀ ਸਾਂਝ ਜਰਮਨੀ ਤੇ ਸਿੱਖ ਸੈਂਟਰ ਫ਼ਰੈਂਕਫ਼ੋਰਟ ਦੀ ਪ੍ਰਬੰਧਕ ਕਮੇਟੀ ਨੇ ਰੈਲ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਹੱਕ ਵਿਚ ਪੰਜਾਬੀ ਸਾਂਝ ਜਰਮਨੀ ਤੇ ਸਿੱਖ ਸੈਂਟਰ ਫ਼ਰੈਂਕਫ਼ੋਰਟ ਦੀ ਪ੍ਰਬੰਧਕ ਕਮੇਟੀ ਨੇ ਰੈਲੀ ਕੱਢੀ

image

ਫ਼ਰੈਂਕਫ਼ੋਰਟ ਜਰਮਨੀ, 5 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਜਿਥੇ ਅੱਜ ਪੂਰੀ ਦੁਨੀਆਂ ਕੋਰੋਨਾ ਵਰਗੀ ਬੀਮਾਰੀ ਨਾਲ ਲੜ ਰਹੀ ਹੈ ਉਥੇ ਨਾਲ ਨਾਲ ਪੰਜਾਬ ਦਾ ਕਿਸਾਨ ਅਪਣੇ ਹੱਕਾਂ ਲਈ ਵੀ ਲੜ ਰਿਹਾ ਹੈ। ਅੱਜ ਪੰਜਾਬ ਦੇ ਅੰਨਦਾਤਾ ਕਿਸਾਨ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਕਿਸਾਨ ਅਪਣੇ ਹੱਕਾਂ ਲਈ ਕੜਾਕੇ ਦੀ ਸਰਦੀ ਵਿਚ ਦਿੱਲੀ ਦੀਆਂ ਸੜਕਾਂ ਉਤੇ ਅਪਣੇ ਹੱਕਾਂ ਲਈ ਬੈਠਾ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਵਿਦੇਸ਼ ਬੈਠੇ ਪੰਜਾਬੀ ਸਕੂਨ ਵਿਚ ਰਹਿ ਸਕਣ। ਜਰਮਨੀ ਦਾ ਸਾਰਾ ਪੰਜਾਬੀ ਭਾਈਚਾਰਾ ਅਪਣੇ ਕਿਸਾਨ ਪ੍ਰਵਾਰਾਂ ਦੇ ਫ਼ਿਕਰ ਅਤੇ ਹਮਦਰਦੀ ਵਿਚ ਬੈਠਾ ਹੈ ਅਤੇ ਉਨ੍ਹਾਂ  ਨਾਲ ਹੈ। ਇਸੇ ਕਰ ਕੇ ਪੰਜਾਬੀ ਸਾਂਝ ਜਰਮਨੀ ਨੇ ਅਤੇ ਸਿੱਖ ਸੈਂਟਰ ਫ਼ਰੈਂਕਫ਼ੋਰਟ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਕਾਮਯਾਬ ਰੈਲੀ ਕੱਢੀ ਗਈ।
ਇਸ ਰੈਲੀ ਵਿਚ ਗੁਰੂਘਰ ਦੇ ਸਾਬਕਾ ਪ੍ਰਧਾਨ ਸ. ਨਰਿੰਦਰ ਸਿੰਘ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਸਮੂਹ ਪੰਜਾਬੀ ਭਾਈਚਾਰੇ ਨੂੰ ਇਕਮੁਠ ਇਕੱਠੇ ਹੋਣ ਦਾ ਸੁਨੇਹਾ ਦਿਤਾ। ਇਸ ਰੈਲੀ ਵਿਚ ਫ਼ਰੈਂਕਫ਼ੋਰਟ ਪੰਜਾਬੀ ਭਾਈਚਾਰੇ ਤੋਂ ਇਲਾਵਾ ਜਰਮਨੀ ਦੇ ਹਰ ਕੋਨੇ ਵਿਚ ਵਸਦੇ ਪੰਜਾਬੀ ਜਿਵੇਂ ਸਟੂਡਗਾਰਡ, ਡੂਜ਼ਲਡੌਰਫ਼, ਲਾਈਪਸਿਗ, ਮਾਨਹਾਈਮ, ਕੋਲਨ, ਮੀਊਨਿਕ, ਹੈਨੋਵਰ, ਹਮਬਰਗ ਤੋਂ ਹੁਮ ਹੁਮਾ ਕੇ ਪੰਜਾਬੀ ਪਹੁੰਚੇ ਅਤੇ ਸਰਕਾਰ ਨੂੰ ਕਾਲੇ ਬਿਲ ਵਾਪਸ ਲੈਣ ਦੀ ਮੰਗ ਕੀਤੀ।
ਪੰਜਾਬੀ ਸਾਂਝ ਜਰਮਨੀ ਦੇ ਮੁੱਖ ਮੈਂਬਰ ਸਰਦਾਰ ਨਿਰਮਲ ਸਿੰਘ ਹੰਸਪਾਲ ਨੇ ਸਰਕਾਰ ਦੁਆਰਾ ਪਾਸ ਕੀਤੇ ਤਿੰਨਾਂ ਬਿਲਾਂ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਕਿਸਾਨ ਦੇ ਹੱਕ ਦਾ ਨਾਹਰਾ ਲਾਇਆ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਏਕਤਾ ਲਈ ਸ਼ੁਭ ਇੱਛਾਵਾਂ ਮੰਗੀਆਂ ਹਨ। ਇਹ ਰੈਲੀ ਬਹੁਤ ਸ਼ਾਂਤਮਈ ਤਰੀਕੇ ਨਾਲ ਆਈਸਪੋਰਟ ਹਾਲ ਸਟਰੀਟ ਫ਼ਰੈਂਕਫ਼ੋਰਟ ਤੋਂ ਕੱਢੀ ਗਈ ਜਿਹੜੀ ਸ਼ਹਿਰ ਦੇ ਬਜ਼ਾਰ ਵਿਚ ਦੀ ਹੁੰਦੀ ਹੋਈ ਫ਼ਰੈਂਕਫ਼ੋਰਟ ਰੇਲਵੇ ਸਟੇਸ਼ਨ ਦੇ ਅੱਗਿਉਂ ਦੀ ਲੰਘਦੀ ਸਿੱਖ ਸੈਂਟਰ ਫ਼ਰੈਂਕਫ਼ੋਰਟ ਗੁਰੂਘਰ ਸਮਾਪਤ ਹੋਈ। ਪੰਜਾਬੀ ਸਾਂਝ ਜਰਮਨੀ ਸਰਦਾਰ ਨਿਰਮਲ ਸਿੰਘ, ਅੰਜੂਜੀਤ ਸ਼ਰਮਾ, ਮੀਨਾ ਗਰੇਵਾਲ, ਸਰਦਾਰ ਜਸਵਿੰਦਰ ਸਿੰਘ ਰਾਠ, ਸਰਦਾਰ ਕੁਲਵਿੰਦਰ ਸਿੰਘ ਨਾਹਲ, ਸ. ਅਰਪਿੰਦਰ ਸਿੰਘ ਸੇਖੋਂ (ਬਿੱਟੂ) ਜਰਮਨੀ ਦੇ ਸਮੂਹ ਪੰਜਾਬੀ ਭਾਈਚਾਰੇ ਅਤੇ ਗੁਰੂ ਘਰ ਫ਼ਰੈਂਕਫ਼ੋਰਟ ਦਾ ਧਨਵਾਦ
ਕਰਦੇ ਹਨ।