ਮਲੋਟ, ਸ੍ਰੀ ਮੁਕਤਸਰ ਸਾਹਿਬ/ਪੰਨੀਵਾਲਾ ਫੱਤਾ, 6 ਜਨਵਰੀ (ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ/ਸਤਪਾਲ ਸਿੰਘ): ਥਾਣਾ ਕਬਰਵਾਲਾ ਪੁਲਿਸ ਨੇ 5 ਕਰੋੜ ਦੀ ਅੰਤਰਰਾਸ਼ਟਰੀ ਕੀਮਤ ਦੀ ਇਕ ਕਿਲੋ ਹੈਰੋਇਨ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਕਬਰਵਾਲਾ ਪੁਲਿਸ ਵਲੋਂ ਸ਼ੱਕੀ ਅਤੇ ਸ਼ਰਾਰਤੀ ਅਨਸਰਾਂ ਦੀ ਚੈਕਿੰਗ ਦੇ ਸਬੰਧ ਵਿਚ ਪਿੰਡ ਸ਼ਾਮ ਖੇੜਾ ਤੋਂ ਨਵਾਂ ਪਿੰਡ ਸ਼ਾਮ ਖੇੜਾ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਸ਼ਾਮ ਖੇੜਾ ਤੋਂ ਅੱਗੇ ਜਾਂਚ ਕਰਦਿਆਂ ਪਹੁੰਚੀ ਤਾਂ ਸੱਜੇ ਪਾਸੇ ਢਾਣੀ ਦੇ ਪਾਸੇ ਇਕ ਕਾਰ ਰੰਗ ਚਿੱਟਾ ਮਾਰਕਾ ਅਲਟੋ ਆਈ ਜਿਸ ਨੂੰ ਕੋਈ ਨੌਜਵਾਨ ਲੜਕਾ ਚਲਾ ਰਿਹਾ ਸੀ, ਨੂੰ ਸ਼ੱਕ ਉਤੇ ਆਧਾਰ ’ਤੇ ਗੱਡੀ ਨੂੰ ਰੋਕ ਕੇ ਪੁਛਗਿਛ ਕਰਨ ’ਤੇ ਗੱਡੀ ਦੇ ਚਾਲਕ ਨੇ ਨਾਮ ਗੁਰਭੇਜ ਸਿੰਘ, ਵਾਸੀ ਢਾਣੀ ਸ਼ਾਮ ਖੇੜਾ ਦਸਿਆ ਜਿਸ ਉਪਰੰਤ ਮੌਕੇ ’ਤੇ ਜਸਪਾਲ ਸਿੰਘ ਢਿਲੋਂ ਡੀ.ਐਸ.ਪੀ. ਨੂੰ ਬੁਲਾ ਕੇ ਉਨ੍ਹਾਂ ਦੀ ਨਿਗਰਾਨੀ ਵਿਚ ਗੱਡੀ ਦੀ ਤਲਾਸ਼ੀ ਲੈਣ ’ਤੇ ਗੱਡੀ ਦੇ ਗੇਅਰ ਲੀਵਰ ਕੋਲ ਇਕ ਚਿੱਟੇ ਰੰਗ ਦੇ ਪਾਰਦਰਸ਼ੀ ਲਿਫ਼ਾਫ਼ਾ ਵਿਚ ਹੈਰੋਇਨ ਨਸ਼ੀਲੀ ਵਸਤੂ ਪਾਈ ਗਈ ਜਿਸ ਨੂੰ ਕੰਪਿਊਟਰ ਕੰਡੇ ’ਤੇ ਤੋਲਣ ’ਤੇ ਭਾਰ ਇਕ ਕਿਲੋ ਸੀ ਜਿਸ ’ਤੇ ਪੁਲਿਸ ਵਲੋਂ ਮੁਕੱਦਮਾਦਰਜ ਕਰ ਗੁਰਭੇਜ ਸਿੰਘ ਨੂੰ ਸਮੇਤ ਕਾਰ ਕਾਬੂ ਕਰ ਕੇ ਅੱਗੇ ਪੁਛਗਿਛ ਕੀਤੀ ਜਾ ਰਹੀ ਹੈ ।
image