ਚਾਂਦਨੀ ਚੌਕ ਦਾ ਪੁਰਾਣਾ ਹਨੂੰਮਾਨ ਮੰਦਰ ਢਾਹੁਣ ਲਈ ਭਾਜਪਾ ਤੇ 'ਆਪ' ਜ਼ਿੰਮੇਵਾਰ: ਕਾਂਗਰਸ 

ਏਜੰਸੀ

ਖ਼ਬਰਾਂ, ਪੰਜਾਬ

ਚਾਂਦਨੀ ਚੌਕ ਦਾ ਪੁਰਾਣਾ ਹਨੂੰਮਾਨ ਮੰਦਰ ਢਾਹੁਣ ਲਈ ਭਾਜਪਾ ਤੇ 'ਆਪ' ਜ਼ਿੰਮੇਵਾਰ: ਕਾਂਗਰਸ 

image

ਨਵੀਂ ਦਿੱਲੀ, 6 ਜਨਵਰੀ (ਅਮਨਦੀਪ ਸਿੰਘ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ  ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਭਾਜਪਾ ਦੀ ਨਗਰ ਨਿਗਮ 'ਤੇ ਚਾਂਦਨੀ ਚੌਾਕ ਦੇ ਹਨੂੰੰਮਾਨ ਮੰਦਰ ਨੂੰ ਅਖਉਤੀ ਤੌਰ 'ਤੇ ਢਾਹੇ ਜਾਣ ਦਾ ਦੋਸ਼ ਲਾਉਾਦੇ ਹੋਏ ਮੰਦਰ ਦੀ ਮੁੜ ਉਸਾਰੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ | ਉਨਾਂ੍ਹ ਅਕਸ਼ਰਧਾਮ ਮੰਦਰ ਮੈਟਰੋ ਸਟੇਸ਼ਨ ਕੋਲ ਠੇਕਾ ਖੋਲ੍ਹਣ ਲਈ ਵੀ ਕੇਜਰੀਵਾਲ ਸਰਕਾਰ ਦੀ ਨਿਖੇਧੀ ਕੀਤੀ | 
ਅੱਜ ਇਥੇ ਪੱਤਰਕਾਰ ਮਿਲਣੀ ਵਿਚ ਚੌਧਰੀ ਅਨਿਲ ਕੁਮਾਰ ਨੇ ਕਿਹਾ, Tਕੇਜਰੀਵਾਲ ਸਰਕਾਰ ਨੇ ਚਾਂਦਨੀ ਚੌਾਕ ਦੇ ਇਤਿਹਾਸਕ ਹਨੂੰਮਾਨ ਮੰਦਰ ਨੂੰ ਨਾਜਾਇਜ਼ ਉਸਾਰੀ ਦੱਸ ਕੇ ਉਸਨੂੰ ਹਟਾਉਣ ਲਈ ਭਾਜਪਾ ਦੀ ਉੱਤਰੀ ਦਿੱਲੀ ਨਗਰ ਨਿਗਮ ਨੂੰ ਚਿੱਠੀ ਲਿੱਖੀ ਸੀ | ਇਹੀ ਨਹੀਂ, ਕੇਜਰੀਵਾਲ ਸਰਕਾਰ ਤੇ ਭਾਜਪਾ ਦੋਹਾਂ ਨੇ ਅਦਾਲਤ ਵਿਚ ਮੰਨਿਆ ਸੀ ਕਿ ਮੰਦਰ ਨਾਜਾਇਜ਼ ਉਸਾਰੀ ਹੈ |''
ਜ਼ਿਲ੍ਹਾ ਪ੍ਰਧਾਨ ਮੁਦਿਤ ਅਗਰਵਾਲ ਨੇ ਕਿਹਾ, ਧਰਮ ਦੀ ਅਖਉਤੀ ਠੇਕੇਦਾਰ ਭਾਜਪਾ ਅਤੇ ਧਾਰਮਕ ਮੁੱਦਿਆਂ ਦੀ ਆੜ 'ਚ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਨੇ ਚਾਂਦਨੀ ਚੌਾਕ ਸੁੰਦਰੀਕਰਨ ਪ੍ਰਾਜੈਕਟ ਲਈ ਮੰਦਰ 'ਤੇ ਕਾਰਵਾਈ ਕਰਕੇ ਸ਼ਰਮਨਾਕ ਕੰੰਮ ਕੀਤਾ ਹੈ |
ਦੋਹਾਂ ਆਗੂਆਂ ਨੇ ਮੰਦਰ ਦੀ ਉਸਾਰੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ |
4elhi_ 1mandeep_ 6 •an_ 6ile No 03