ਔਰਤਾਂ ਦੀ ਸੁਰੱਖਿਆ ’ਤੇ ਯੂਪੀ ਸਰਕਾਰ ਦੀ ਨੀਅਤ ਵਿਚ ਖੋਟ: ਪਿ੍ਰਯੰਕਾ ਗਾਂਧੀ
ਔਰਤਾਂ ਦੀ ਸੁਰੱਖਿਆ ’ਤੇ ਯੂਪੀ ਸਰਕਾਰ ਦੀ ਨੀਅਤ ਵਿਚ ਖੋਟ: ਪਿ੍ਰਯੰਕਾ ਗਾਂਧੀ
ਨਵੀਂ ਦਿੱਲੀ, 6 ਜਨਵਰੀ: ਕਾਂਗਰਸ ਦੀ ਜਨਰਲ ਸੈਕਟਰੀ ਪਿ੍ਰਯੰਕਾ ਗਾਂਧੀ ਵਾਡਰਾ ਨੇ ਬੁਧਵਾਰ ਨੂੰ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਇਕ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿਚ ਰਾਜ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਔਰਤ ਸੁਰੱਖਿਆ ਉੱਤੇ ਸਰਕਾਰ ਦੀ ਨੀਅਤ ਵਿਚ ਖੋਟ ਹੈ। ਉਨ੍ਹਾਂ ਨੇ ਟਵੀਟ ਕੀਤਾ, “ਹਾਥਰਸ ਵਿਚ ਸਰਕਾਰੀ ਅਮਲੇ ਨੇ ਸ਼ੁਰੂਆਤ ਵਿਚ ਫਰਿਆਦੀ ਦੀ ਨਹੀਂ ਸੁਣੀ, ਸਰਕਾਰ ਨੇ ਅਧਿਕਾਰੀਆਂ ਨੂੰ ਬਚਾਇਆ ਅਤੇ ਆਵਾਜ਼ ਨੂੰ ਦਬਾ ਦਿਤਾ। ਥਾਣਾ ਬਦਾਯੂੰ ਵਿਖੇ ਸ਼ਿਕਾਇਤਕਰਤਾ ਦੀ ਨਹੀਂ ਸੁਣੀ, ਘਟਨਾ ਵਾਲੀ ਥਾਂ ਦਾ ਦੌਰਾ ਵੀ ਨਹੀਂ ਕੀਤਾ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਯੂਪੀ ਸਰਕਾਰ ਦੀ ਨੀਅਤ ਵਿਚ ਇਕ ਖੋਟ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲਿਆ ਅਤੇ ਸਵਾਲ ਕੀਤਾ ਕਿ ਯੋਗੀ ਆਦਿੱਤਿਆਨਾਥ ਸਰਕਾਰ ਕਦੋਂ ਜਾਗੇਗੀ?
ਦਸਣਯੋਗ ਹੈ ਕਿ ਪਛਮੀ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਮੰਦਰ ’ਚ ਪੂਜਾ ਕਰਨ ਗਈ ਇਕ ਸਾਲਾ 50 ਔਰਤ ਦਾ ਸਮੂਹਕ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿਤਾ ਗਿਆ। ਇਹ ਘਟਨਾ ਐਤਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਔਰਤ ਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਔਰਤ ਦੀ ਪੋਸਟਮਾਰਟਮ ਰੀਪੋਰਟ ’ਚ ਇਸ ਗੱਲ ਦਾ ਪ੍ਰਗਟਾਵਾ ਹੋਇਆ ਹੈ ਕਿ ਜਬਰ ਜਨਾਹ ਦੇ ਨਾਲ ਹੀ ਔਰਤ ਦੀਆਂ ਪੱਸਲੀਆਂ ਅਤੇ ਪੈਰ ਤੋੜ ਦਿਤੇ ਗਏ। ਨਾਲ ਹੀ ਉਸ ਦੇ ਫੇਫੜਿਆਂ ’ਤੇ ਕਿਸੇ ਵਜ਼ਨਦਾਰ ਚੀਜ਼ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਮੰਦਰ ਦੇ ਪੁਜਾਰੀ ਸਣੇ ਤਿੰਨ ਲੋਕਾਂ ’ਤੇ ਦੋਸ਼ ਲੱਗੇ ਹਨ, ਜਿਨ੍ਹਾਂ ’ਚੋਂ ਦੋ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। (ਏਜੰਸੀ)