ਬਰਡ ਫਲੂ ਤੋਂ ਬਚਨ ਲਈ ਬਾਜਵਾ ਦੀਆਂ ਹਦਾਇਤਾਂ 'ਤੇ ਡੱਟ ਕੇ ਪਹਿਰਾ ਦੇਣਗੇ ਵੈਟਰਨਰੀ ਇੰਸਪੈਕਟਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਟ ਖਾਣ ਵਾਲਿਆਂ ਨੂੰ ਡਰਨ ਦੀ ਜ਼ਰੂਰਤ ਨਹੀਂ, ਸਿਰਫ ਇਨ੍ਹਾਂ ਚੀਜ਼ਾਂ ਨੂੰ ਪਕਾਉਣ ਅਤੇ ਚੰਗੀ ਤਰ੍ਹਾਂ ਖਾਣ ਦੀ ਜ਼ਰੂਰਤ ਹੈ। "

Minister Tript Rajinder Singh Bajwa

ਚੰਡੀਗੜ੍ਹ - ਕੋਰੋਨਾ ਲਈ ਦੁਨੀਆਂ ਜਿਸ ਸਮੇਂ ਵੈਕਸੀਨ ਦੀ ਉਡੀਕ ਕਰ ਰਹੀ ਹੈ, ਉਸੇ ਸਮੇਂ ਇਕ ਨਵੇਂ ਵਾਇਰਸ ਦਾ ਵੱਡਾ ਖ਼ਤਰਾ ਹੈ। ਬਰਡ ਫਲੂ ਵਾਇਰਸ ਦਾ ਇਹ ਖ਼ਤਰਾ  ਦੇਸ਼ ਦੇ ਸੱਤ ਰਾਜਾਂ ਵਿੱਚ ਪਹੁੰਚ ਗਿਆ ਹੈ।  ਇਸ ਦੇ ਚਲਦੇ ਪੰਜਾਬ ਪਸ਼ੂ ਪਾਲਣ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ," ਰਾਜ ਵਿੱਚ ਅਜੇ ਤੱਕ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਫਿਰ ਵੀ, ਸਰਕਾਰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਮੀਟ ਖਾਣ ਵਾਲਿਆਂ ਨੂੰ ਡਰਨ ਦੀ ਜ਼ਰੂਰਤ ਨਹੀਂ, ਸਿਰਫ ਇਨ੍ਹਾਂ ਚੀਜ਼ਾਂ ਨੂੰ ਪਕਾਉਣ ਅਤੇ ਚੰਗੀ ਤਰ੍ਹਾਂ ਖਾਣ ਦੀ ਜ਼ਰੂਰਤ ਹੈ। "

ਦੂਜੇ ਪਾਸੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜਨ, ਜਗਸੀਰ ਸਿੰਘ ਖਿਆਲਾ, ਜਗਰਾਜ ਟੱਲੇਵਾਲ, ਮਨਦੀਪ ਸਿੰਘ ਗਿੱਲ ਸਮੇਤ ਬਾਕੀ ਆਗੂਆਂ ਨੇ  ਕਿਹਾ ਕਿ ਭਾਰਤ 'ਚ ਜੋ ਬਰਡ ਫਲੂ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਪੰਜਾਬ 'ਚ ਇਸ ਬਿਮਾਰੀ ਦੀ ਰੋਕਥਾਮ ਲਈ ਮਾਣਯੋਗ ਪਸ਼ੂ ਪਾਲਣ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਪੂਰੀ ਤਨਦੇਹੀ ਨਾਲ ਪਹਿਰਾ ਦੇ ਕੇ ਇਸ ਨਾ ਮੁਰਾਦ ਬਿਮਾਰੀ ਨੂੰ ਰੋਕਣ ਲਈ ਪੂਰਾ ਸਹਿਯੋਗ ਕਰੇਗੀ। 

ਵਧੀਕ ਦੇ ਮੁੱਖ ਸਕੱਤਰ ਵੀ. ਕੇ. ਜੰਜਵਾ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਜੀ ਵਲੋਂ ਸਮੇਂ-ਸਮੇਂ 'ਤੇ ਬਰਡ ਫਲੂ ਬਿਮਾਰੀ ਦੀ ਰੋਕਥਾਮ ਲਈ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ, ਉਸ ਦਾ ਵੈਟਰਨਰੀ ਇੰਸਪੈਕਟਰਜ਼ ਪੂਰੀ ਤਰਾਂ ਪਾਲਣ ਕਰਨਗੇ ਤਾਂ ਕਿ ਇਸ ਨਾ ਮੁਰਾਦ ਬਿਮਾਰੀ ਨੂੰ ਪੰਜਾਬ 'ਚ ਪੈਰ ਨਾ ਪਸਾਰਨ ਦਿੱਤੇ ਜਾਣ। ਇਸ ਗੱਲ ਦੀ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਅਤੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਨੇ ਸਾਂਝੇ ਤੌਰ 'ਤੇ ਦਿੱਤੀ।

ਅੱਗੇ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲਾ ਕਸਬੇ ਵਿਚ 92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਸਾਇੰਸ ਕਾਲਜ ਸ਼ੁਰੂ ਕੀਤਾ ਗਿਆ ਹੈ। ਇਸ ਕਾਲਜ ਵਿੱਚ ਪਹਿਲੀ ਬੈਚ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਰਾਜ ਦੇ ਪਸ਼ੂਆਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਵਧੀਆ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ 117 ਵੈਟਰਨਰੀ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 353 ਵੈਟਰਨਰੀ ਅਫਸਰਾਂ, 866 ਵੈਟਰਨਰੀ ਇੰਸਪੈਕਟਰਾਂ, 7 ਲੈਬ ਟੈਕਨੀਸ਼ੀਅਨ ਅਤੇ 1 ਲਾਅ ਅਸਿਸਟੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।