ਕਿਸਾਨੀ ਸੰਘਰਸ਼ ਦਰਮਿਆਨ ਪੰਜਾਬ ਅੰਦਰ ਹੋਵੇਗੀ ‘ਸਿਆਸੀ ਪਰਖ’, ਨਗਰ ਕੌਂਸਲ ਚੋਣਾਂ ਦਾ ਵੱਜਿਆ ਬਿਗੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

118 ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਲਈ ਚੋਣਾਂ ਆਉਂਦੀ 20 ਫ਼ਰਵਰੀ ਨੂੰ ਹੋਣ ਦੇ ਅਸਾਰ

file photo

ਚੰਡੀਗੜ੍ਹ : ਕਿਸਾਨੀ ਸੰਘਰਸ਼ ਕਾਰਨ ਪੰਜਾਬ ਅੰਦਰ ਸਾਰੀਆਂ ਸਿਆਸੀ ਧਿਰਾਂ ਦੀ ਸਥਿਤੀ ਡਾਵਾਡੋਲ ਬਣੀ ਹੋਈ ਹੈ। ਕਿਸਾਨ ਜਥੇਬੰਦੀਆਂ ਕਿਸੇ ਵੀ ਧਿਰ ਨੂੰ ਅਪਣੀਆਂ ਸਟੇਜਾਂ ’ਤੇ ਵਿਚਰਨ ਨਹੀਂ ਦੇ ਰਹੀਆਂ। ਇਸ ਕਾਰਨ ਸਾਰੀਆਂ ਸਿਆਸੀ ਧਿਰਾਂ ਅੰਦਰਖਾਤੇ ਅਸਹਿਜ ਮਹਿਸੂਸ ਕਰ ਰਹੀਆਂ ਹਨ। ਇਸੇ ਦਰਮਿਆਨ ਨਗਰ ਕੌਂਸਲ ਚੋਣਾਂ ਸਬੰਧੀ ਸਰਗਰਮੀਆਂ ਚੱਲ ਰਹੀਆਂ ਹਨ।

ਪੰਜਾਬ ’ਚ 118 ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਲਈ ਚੋਣਾਂ ਆਉਂਦੀ 20 ਫ਼ਰਵਰੀ ਨੂੰ ਹੋਣ ਦੇ ਅਸਾਰ ਹਨ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣਾਂ ਦੀ ਸਹੀ ਤਰੀਕ ਤੇ ਸਮੁੱਚੇ ਟਾਈਮ ਟੇਬਲ ਬਾਰੇ ਨੋਟੀਫ਼ਿਕੇਸ਼ਨ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਜਾਵੇਗਾ। 

ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 20 ਫ਼ਰਵਰੀ ਨੂੰ ਚੋਣਾਂ ਕਰਵਾਉਣ ਲਈ ਸਹਿਮਤੀ ਦੇ ਦਿਤੀ ਹੈ। ਹੁਣ ਚੋਣ ਕਮਿਸ਼ਨ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਰਾਜ ਚੋਣ ਕਮਿਸ਼ਨ ਨੂੰ ਇਹ ਚੋਣਾਂ 13 ਫ਼ਰਵਰੀ ਨੂੰ ਕਰਵਾਉਣ ਲਈ ਲਿਖਿਆ ਸੀ ਪਰ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਚੋਣਾਂ ਲਈ ਮੁੱਖ ਮੰਤਰੀ ਦਫ਼ਤਰ ਤੋਂ 10 ਦਿਨ ਹੋਰ ਮੰਗੇ ਸਨ। 

ਕਾਂਗਰਸ ਦਾ ਸੀਨੀਅਰ ਆਗੂ ਮੁਤਾਬਕ ਭਾਜਪਾ ਨੇ ਰਾਜ ਦੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਰਾਜਪਾਲ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ ਮੁਲਤਵੀ ਕਰਨ ਲਈ ਚਿੱਠੀ ਲਿਖੀ ਹੈ; ਇਸ ਲਈ ਹੁਣ ਇਹ ਚੋਣਾਂ ਛੇਤੀ ਕਰਵਾਉਣਾ ਹੋਰ ਵੀ ਅਹਿਮ ਹੋ ਗਿਆ ਹੈ ਕਿ ਤਾਂ ਜੋ ਭਾਜਪਾ ਨੂੰ ਗ਼ਲਤ ਸਿੱਧ ਕੀਤਾ ਜਾ ਸਕੇ।