ਮੁੜ ਅੱਜ ਤੋਂ ਪੰਜਾਬ 'ਚ ਖੁੱਲ੍ਹੇ ਸਕੂਲ, ਅਧਿਆਪਕਾਂ ਤੇ ਵਿਦਿਆਰਥੀਆਂ ਲਈ ਲਾਗੂ ਹੋਏ ਨਵੇਂ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।

school reopen

ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਕਰਕੇ ਦੇਸ਼ ਭਰ 'ਚ ਸਕੂਲ ਕਾਫੀ ਲੰਬੇ ਸਮੇਂ ਤੋਂ ਬੰਦ ਹੈ। ਪਰ ਬੀਤੇ ਦਿਨੀ ਪੰਜਾਬ ਸਰਕਾਰ ਨੇ ਮੁੜ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਅੱਜ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ 'ਚ ਬੁਲਾ ਲਿਆ ਗਿਆ ਹੈ। ਬੇਸ਼ੱਕ ਸਕੂਲ ਖੋਲ੍ਹਣ ਦਾ ਫੈਸਲਾ ਸਰਕਾਰ ਨੇ ਲੈ ਲਿਆ ਹੈ ਪਰ ਇਸ ਦੌਰਾਨ ਕਈ ਗੱਲਾਂ ਦੀ ਪਾਲਣਾ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮਾਪਿਆਂ ਦੀ ਪੜਾਈ ਸਬੰਧੀ ਫਿਕਰਮੰਦੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 7 ਜਨਵਰੀ ਤੋਂ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੋਲਣ ਦਾ ਫੈਸਲਾ ਕੀਤਾ ਹੈ। 

ਇਹ ਹਨ ਅਧਿਆਪਕਾਂ ਲਈ ਜ਼ਰੂਰੀ ਨਿਯਮ--
ਅਧਿਆਪਕਾਂ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ
ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।
ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਵਿਦਿਆਰਥੀ ਸਕੂਲ ਆ ਸਕਣਗੇ।
ਸਕੂਲ ਸਵੇਰ 10 ਤੋਂ ਤਿੰਨ ਵਜੇ ਤਕ ਪੰਜ ਘੰਟੇ ਚੱਲਣਗੇ।
ਇਕ ਬੈਂਚ ਤੇ ਇੱਕ ਬੱਚਾ ਯਾਨੀ ਸਰੀਰਕ ਦੂਰੀ ਜ਼ਰੂਰੀ ਹੈ। ਦੋ ਬੱਚਿਆਂ ਦੇ ਵਿਚ 6 ਫੁੱਟ ਦੀ ਦੂਰੀ ਜ਼ਰੂਰੀ।
ਬਿਨਾਂ ਥਰਮਲ ਸਕ੍ਰੀਨਿੰਗ ਐਂਟਰੀ ਨਹੀਂ।
ਸਕੂਲ ਨੂੰ ਰੋਜ਼ਾਨਾ ਸੈਨੇਟਾਇਜ਼ ਕਰਨਾ ਹੋਵੇਗਾ।

ਬੱਚਿਆਂ ਲਈ ਨਿਯਮ 
ਬਿਨਾਂ ਮਾਸਕ ਦੇ ਕਿਸੇ ਵੀ ਬੱਚੇ ਨੂੰ ਸਕੂਲ 'ਚ ਦਾਖਲਾ ਨਹੀਂ ਮਿਲੇਗਾ। ਮਾਸਕ ਪੂਰਾ ਦਿਨ ਪਹਿਣਨਾ ਲਾਜ਼ਮੀ ਹੋਵੇਗਾ।
ਹਰ ਬੱਚਾ ਆਪਣੇ ਨਾਲ ਸੈਨੇਟਾਇਜ਼ਰ ਲੈ ਕੇ ਆਵੇਗਾ।
ਪਾਣੀ ਦੀ ਬੋਤਲ ਘਰੋਂ ਲੈਕੇ ਆਉਣੀ ਲਾਜ਼ਮੀ ਹੋਵੇਗੀ। ਸਕੂਲ ਦੇ ਗਿਲਾਸ ਪਾਣੀ ਲਈ ਇਸਤੇਮਾਲ ਨਹੀਂ ਕੀਤੇ ਜਾਣਗੇ।
ਕੋਈ ਵੀ ਬੱਚਾ ਆਪਣੇ ਸਾਥੀਆਂ ਤੋਂ ਕੁਝ ਨਹੀਂ ਮੰਗੇਗਾ ਤੇ ਨਾ ਹੀ ਕਿਸੇ ਨੂੰ ਆਪਣੀ ਚੀਜ਼ ਦੇਵੇਗਾ।
ਵਿਦਿਆਰਥੀ ਇਕ ਦੂਜੇ ਨਾਲ ਖਾਣਾ ਸ਼ੇਅਰ ਨਹੀਂ ਕਰਨਗੇ।