ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁਕਿਐ ਦੇਸ਼ ਦਾ ਕਿਸਾਨ ਅੰਦੋਲਨ: ਚਡੂਨੀ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁਕਿਐ ਦੇਸ਼ ਦਾ ਕਿਸਾਨ ਅੰਦੋਲਨ: ਚਡੂਨੀ

image


ਸਿਰਸਾ, 6 ਜਨਵਰੀ (ਸੁਰਿੰਦਰ ਪਾਲ ਸਿੰਘ): ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਪ੍ਰਧਾਨ ਅਤੇ ਹਰਿਆਣਾ ਦੇ ਪ੍ਰਮੁੱਖ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਅੱਜ ਸੈਕੜੇ ਵਾਹਨਾਂ ਦੇ ਕਾਫਿਲੇ ਨਾਲ ਪਿੰਡ ਸਾਹੂਵਾਲਾ, ਔਢਾਂ ਹੁੰਦੇ ਹੋਏ ਖੂਈਆ ਮਲਕਾਣਾ ਟੋਲ ਪਲਾਜ਼ੇ ਉੱਤੇ ਪੁੱਜੇ | ਸਿਰਸਾ ਜਿਲ੍ਹੇ ਦੇ ਕਿਸਾਨ ਨੇਤਾ ਜਸਵੀਰ ਸਿੰਘ ਭਾਟੀ ਅਤੇ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਖੂਈਆ ਮਲਕਾਣਾ ਟੋਲ ਪਲਾਜ਼ੇ ਉੱਤੇ ਉਨਾਂ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਅਸੀ ਆਪਣੇ ਹੱਕ ਲੈਣ ਲਈ ਦੋ ਕਦਮ ਅੱਗੇ ਵੱਧਾਗੇ ਪਿਛੇ ਹੱਟਣ ਦਾ ਤਾਂ ਹੁਣ ਸਵਾਲ ਹੀ ਪੈਦਾ ਨਹੀ ਹੁੰਦਾ | ਉਨ੍ਹਾਂ ਕਿਹਾ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਡਟੇ ਹੋਏ ਹਨ ਅਤੇ ਇਨ੍ਹਾਂ 40 ਦਿਨਾਂ ਦੇ ਅੰਦਰ ਕਿਸਾਨਾਂ ਦੇ ਹੋਸਲੇ ਹੋਰ ਵਧੇ ਹਨ ਅਤੇ ਹੁਣ ਪੂਰੇ ਦੇਸ਼ ਦੇ ਕਿਸਾਨ ਰਾਜਧਾਨੀ ਵਿਚ ਟ੍ਰੈਕਟਰ ਮਾਰਚ ਦਵਾਰਾ ਕਿਸਾਨ ਏਕਤਾ ਦਾ ਸ਼ੀਸ਼ਾ ਮੋਦੀ ਸਰਕਾਰ ਨੂੰ ਦਿਖਾਉਣਗੇ |
ਇਸ ਮੌਕੇ ਹਰਿਆਣਾ ਦੇ ਸੀਨੀਅਰ ਕਿਸਾਨ ਨੇਤਾ ਗੁਰਨਾਮ ਸਿੰਘ ਚੰਡੂਨੀ ਤੋ ਬਿਨ੍ਹਾਂ ਸਿਰਸਾ ਖੇਤਰ ਦੇ ਕਿਸਾਨ ਨੇਤਾ ਜਸਵੀਰ ਸਿੰਘ ਭਾਟੀ ਅਤੇ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਵਿਚ ਲੋਕਾਂ ਨੂੰ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਦਿੱਲੀ ਦੀਆਂ ਠੰਡੀਆਂ ਸੜਕਾਂ ਤੇ ਸਵਾ ਮਹੀਨੇ ਤੋ ਬੈਠਾ ਅੰਨਦਾਤਾ ਇਕੱਲਾ ਨਹੀਂ ਹੈ, ਉਸਦੇ ਨਾਲ ਸਾਰੇ ਦੇਸ਼ ਦੇ ਨਾਗਰਿਕਾਂ ਸਮੇਤ ਵਿਦੇਸ਼ਾਂ ਦੇ ਬੁਧੀਮਾਨ ਇਨਸਾਨ ਵੀ ਜੁੜ ਚੁਕੇ ਹਨ | 
ਉਨ੍ਹਾ ਖੁਸ਼ੀ ਜਤਾਈ ਕਿ ਇਹ ਲੋਕ ਏਤਕਾ ਦੀ ਇੱਕਜੁੱਟਤਾ ਨੂੰ ਮਜਬੂਤ ਕਰਦੀ ਕਿਸਾਨ ਏਕਤਾ ਦੇ ਕਾਫਲਿਆਂ ਦਾ ਦੌਰ ਪੂਰੇ ਹਰਿਆਣਾ ਵਿਚ ਜਾਰੀ ਹੈ ਤਾਂ ਕਿ ਸਰਕਾਰ ਨੂੰ ਇੱਕਜੁੱਟਤਾ ਦੀ ਸਮਝ ਆ ਜਾਵੇ ਅਤੇ ਉਸਨੂੰ ਲੋਕ ਸ਼ਕਤੀ ਅੱਗੇ ਗੋਡੇ ਟੇਕਕੇ ਤਿਨ੍ਹੇ ਕਾਲੇ ਖੇਤੀ ਕਾਨੂੰਨਾਂ ਵਾਪਸ ਲੈਣ ਲਈ ਮਜੁਬੂਰ ਕੀਤਾ ਜਾ ਸਕੇ |