ਜੇ ਐਸ.ਆਈ.ਟੀ. ਅਸਲੀਅਤ ਸਾਹਮਣੇ ਨਾ ਲਿਆਉਂਦੀ ਤਾਂ ਸਿੱਖਾਂ ਨੂੰ ਕਰਨਾ

ਏਜੰਸੀ

ਖ਼ਬਰਾਂ, ਪੰਜਾਬ

ਜੇ ਐਸ.ਆਈ.ਟੀ. ਅਸਲੀਅਤ ਸਾਹਮਣੇ ਨਾ ਲਿਆਉਂਦੀ ਤਾਂ ਸਿੱਖਾਂ ਨੂੰ ਕਰਨਾ

image

ਵੋਟਰ ਬੇਅਦਬੀ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ 

ਕੋਟਕਪੂਰਾ, 6 ਜਨਵਰੀ (ਗੁਰਿੰਦਰ ਸਿੰਘ) : ਜੇਕਰ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀ ਅਸਲੀਅਤ ਐਸਆਈਟੀ ਸਾਹਮਣੇ ਨਾ ਲਿਆਉਂਦੀ ਤਾਂ ਪੰਥ ਵਿਰੋਧੀ ਸ਼ਕਤੀਆਂ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਨੂੰ ਬਦਨਾਮ ਕਰਨ ਦਾ ਇਕ ਮੌਕਾ ਹੋਰ ਮਿਲ ਜਾਣਾ ਸੀ। ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਬਹਿਬਲ ਵਿਖੇ ਪੀੜਤ ਪ੍ਰਵਾਰਾਂ ਵਲੋਂ ਲਾਏ ਜਾ ਰਹੇ ਦਿਨ ਰਾਤ ਦੇ ਧਰਨੇ ਅਰਥਾਤ ਪੱਕੇ ਮੋਰਚੇ ਦੇ 22ਵੇਂ ਦਿਨ ਪੁੱਜੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜਾਂਚ ਕਮਿਸ਼ਨਾਂ ਅਤੇ ਜਾਂਚ ਏਜੰਸੀਆਂ ਰਾਹੀਂ ਤਿਆਰ ਹੋਈਆਂ ਰਿਪੋਰਟਾਂ ਤੋਂ ਦੋਸ਼ੀਆਂ ਦੇ ਸਪੱਸ਼ਟ ਹੋ ਜਾਣ ਦੇ ਬਾਵਜੂਦ ਵੀ ਉਨ੍ਹਾਂ ਵਿਰੁਧ ਕਾਰਵਾਈ ਨਾ ਕਰਨੀ, ਸਿੱਖਾਂ ਸਮੇਤ ਘੱਟ ਗਿਣਤੀਆਂ ਵਿਚ ਬੇਇਨਸਾਫ਼ੀ ਅਤੇ ਬੇਗਾਨਗੀ ਦਾ ਅਹਿਸਾਸ ਪੈਦਾ ਹੋਣਾ ਸੁਭਾਵਕ ਹੈ। 
ਉਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪਵਿੱਤਰ ਗੁਟਕਾ ਮੱਥੇ ਨਾਲ ਲਾ ਕੇ ਅਤੇ ਬਰਗਾੜੀ ਇਨਸਾਫ਼ ਮੋਰਚਾ ਚੁਕਵਾਉਣ ਮੌਕੇ ਕੈਪਟਨ ਦੇ ਵਜ਼ੀਰਾਂ ਨੇ ਗੁਰੂ ਦੀ ਹਾਜ਼ਰੀ ਵਿਚ ਵਾਅਦਾ ਕੀਤਾ ਸੀ ਕਿ ਜੇਕਰ ਅਸੀਂ ਇਨਸਾਫ਼ ਨਾ ਦਿਵਾਇਆ ਤਾਂ ਪ੍ਰਮਾਤਮਾ ਸਾਡਾ ਬਾਦਲਾਂ ਤੋਂ ਵੀ ਮਾੜਾ ਹਸ਼ਰ ਕਰੇਗਾ, ਹੌਲੀ ਹੌਲੀ ਚੁੱਕੀਆਂ ਸਹੁੰਆਂ ਦੀ ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਮੱਖਣ ਸਿੰਘ ਮੁਸਾਫ਼ਰ ਅਤੇ ਹਿੰਮਤ ਸਿੰਘ ਸ਼ਕੂਰ ਨੇ ਆਖਿਆ ਕਿ ਘਟਨਾਕ੍ਰਮ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਸਰਕਾਰ ਕੋਲ ਡੇਢ ਸਾਲ ਦਾ ਸਮਾਂ ਸੀ, ਜਿਸ ਕਰ ਕੇ ਉਹ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾ ਸਕਦੇ ਸਨ ਪਰ ਬਾਦਲਾਂ ਦੀ ਸਰਪ੍ਰਸਤੀ ਕਾਰਨ ਦੋਸ਼ੀਆਂ ਨੂੰ ਆਂਚ ਤਕ ਨਾ ਆਈ। ਉਨ੍ਹਾਂ ਆਖਿਆ ਕਿ ਬਾਦਲਾਂ ਤੋਂ ਬਾਅਦ ਕੈਪਟਨ ਅਤੇ ਹੁਣ ਚੰਨੀ ਸਰਕਾਰ ਨੇ ਵੀ ਪੀੜਤ ਪ੍ਰਵਾਰਾਂ ਦੇ ਜਖ਼ਮਾਂ ’ਤੇ ਮੱਲਮ ਲਾਉਣ ਦੀ ਜ਼ਰੂਰਤ ਨਾ ਸਮਝੀ। 
ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ ਸਮੇਤ ਬਹੁਤ ਸਾਰੇ ਅਜਿਹੇ ਸਿਆਸੀ ਆਗੂ ਹਨ, ਜੋ ਬੇਅਦਬੀ ਕਾਂਡ ਮੌਕੇ ਇਕ ਤੋਂ ਵੱਧ ਵਾਰ ਉਨ੍ਹਾਂ ਘਰ ਆਏ, ਇਨਸਾਫ਼ ਦਿਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਪਰ ਹੁਣ ਮੋਰਚੇ ਦੇ ਅੱਗੋਂ ਅਕਸਰ ਲੰਘਦੇ ਹਨ ਤੇ ਰੁਕਣ ਦੀ ਜ਼ਰੂਰਤ ਹੀ ਨਹੀਂ ਸਮਝਦੇ। ਉਂਜ ਉਪਰੋਕਤ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੋਟਰ ਝੂਠੇ ਲਾਰੇ ਲਾਉਣ ਅਤੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ ਸਬਕ ਜ਼ਰੂਰ ਸਿਖਾਉਣਗੇ।