ਅੰਮ੍ਰਿਤਸਰ ਏਅਰਪੋਰਟ ਤੋਂ ਭੱਜਣ ਵਾਲੇ 13 ਕੋਰੋਨਾ ਮਰੀਜ਼ਾਂ ਖਿਲਾਫ ਸਖ਼ਤ ਕਾਰਵਾਈ
ਪਾਸਪੋਰਟ ਰੱਦ ਕਰਨ ਦੇ ਹੁਕਮ ਜਾਰੀ
Amritsar Airport
ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ਤੋਂ ਫਰਾਰ ਹੋਏ 13 ਕੋਰੋਨਾ ਮਰੀਜ਼ਾਂ ਖਿਲਾਫ਼ ਸਖਤ ਕਾਰਵਾਈ ਕੀਤੀ ਗਈ ਹੈ। ਦਰਅਸਲ ਗ੍ਰਹਿ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕਰ ਕੇ ਸਾਰਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ।
ਦੱਸ ਦਈਏ ਕਿ ਇਟਲੀ ਦੇ ਰੋਮ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ (SGRD) ਏਅਰਪੋਰਟ 'ਤੇ ਉਤਰੀ ਫਲਾਈਟ 'ਚ 179 ਯਾਤਰੀਆਂ 'ਚੋਂ 125 ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ 125 ਕੋਰੋਨਾ ਸੰਕਰਮਿਤ ਯਾਤਰੀਆਂ ਵਿੱਚੋਂ 13 ਮਰੀਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ਅਤੇ ਗੁਰੂ ਨਾਨਕ ਹਸਪਤਾਲ ਤੋਂ ਫਰਾਰ ਹੋ ਗਏ ਸਨ।