Bathinda Double Murder: ਬਠਿੰਡਾ ਦੇ ਪਿੰਡ ਬਦਿਆਲਾ ’ਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਖੇਤਾਂ ’ਚ ਬਣੀ ਕੋਠੀ ’ਚ ਰਹਿੰਦਾ ਸੀ ਬਜ਼ੁਰਗ ਜੋੜਾ

Double Murder in Badyala village of Bathinda latest news in punjabi

 

Bathinda Double Murder: ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿਚ ਬਣਾਈ ਕੋਠੀ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। 

ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਜੋੜਾ ਪਿੰਡ ਬਦਿਆਲਾ ਤੋਂ ਚਾਉਕੇ ਸੜਕ ਦੇ ਖੇਤਾਂ ਵਿਚ ਰਹਿੰਦੇ ਸੀ। ਮ੍ਰਿਤਕਾਂ ਦੀ ਪਛਾਣ ਗਿਆਸ ਸਿੰਘ ਉਮਰ 66 ਸਾਲ ਪੁੱਤਰ ਕਰਨੈਲ ਸਿੰਘ ਅਮਰਜੀਤ ਕੌਰ ਪਤਨੀ ਗਿਆਸ ਉਮਰ 62 ਸਾਲ ਵੱਜੋਂ ਹੋਈ ਹੈ।
 

ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਨਰਿੰਦਰ ਸਿੰਘ ਨੇ ਦਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਪਤੀ-ਪਤਨੀ ਦੇ ਪੁੱਤਰ ਨੇ ਨਵੀਂ ਦਿੱਲੀ ਤੋਂ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਫਿਰ ਉਸ ਵਲੋਂ ਪਿੰਡ ਵਿਚ ਫੋਨ ਕੀਤਾ ਗਿਆ ਪਿੰਡ ਵਾਲਿਆਂ ਵਲੋਂ ਜਦੋਂ ਗਿਆਸ ਸਿੰਘ ਦੇ ਘਰ ਆ ਕੇ ਵੇਖਿਆ ਤਾਂ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਹੋਇਆ ਪਿਆ ਸੀ। ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। 

ਮੌਕੇ 'ਤੇ ਪਹੁੰਚੀਆਂ ਥਾਣਾ ਰਾਮਪੁਰਾ ਅਤੇ ਸੀ.ਆਈ.ਏ. ਸਟਾਫ ਦੀਆਂ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

ਦੋਵੇਂ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।