Tarn Taran Encounter News: ਤਰਨਤਾਰਨ 'ਚ ਤੜਕਸਾਰ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਦੋਵੇਂ ਮੁਲਜ਼ਮ ਜ਼ਖ਼ਮੀ
ਦੋਵੇਂ ਗੈਂਗਸਟਰ ਪ੍ਰਭੂ ਦਾਸੂਵਾਲ ਦੇ ਗੁਰਗੇ ਦੱਸੇ ਜਾ ਰਹੇ ਹਨ।
Tarn Taran Encounter latest News in punjabi
Tarn Taran Encounter latest News in punjabi: ਤਰਨਤਾਰਨ ਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਆਸਲ ਪਿੰਡ 'ਚ ਸਥਿਤ ਬੀਐੱਸਐੱਫ. ਦੀ ਡਰੇਨ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਸ਼ੱਕੀ ਨੌਜਵਾਨ ਨੂੰ ਐਕਟਿਵਾ 'ਤੇ ਸਵਾਰ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਇਸ ਵਿਚਕਾਰ ਉਨ੍ਹਾਂ ਨੇ ਪੁਲਿਸ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ ਹਨ। ਐਕਟਿਵਾ ਸਵਾਰਾਂ ਦੀ ਪਛਾਣ ਕਰਮਜੀਤ ਸਿੰਘ ਅਤੇ ਗੁਰੂ ਲਾਲਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਗੈਂਗਸਟਰ ਪ੍ਰਭੂ ਦਾਸੂਵਾਲ ਦੇ ਗੁਰਗੇ ਦੱਸੇ ਜਾ ਰਹੇ ਹਨ।