ਵਿਦੇਸ਼ ਮੰਤਰਾਲੇ ਵਲੋਂ ਭਗਵੰਤ ਮਾਨ ਨੂੰ ਝਟਕਾ!  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀਆਂ ਕਵਿਤਾਵਾਂ ਰਾਹੀਂ ਮੋਦੀ ਸਰਕਾਰ ਨੂੰ ਅਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ

Bhagwant Mann

ਸੰਗਰੂਰ : ਅਪਣੀਆਂ ਕਵਿਤਾਵਾਂ ਰਾਹੀਂ ਮੋਦੀ ਸਰਕਾਰ ਨੂੰ ਅਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਝਟਕਾ ਦਿੰਦਿਆਂ ਮਾਲੇਰਕੋਟਲਾ 'ਚ ਖੁਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨੀ ਸੂਬੇ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਪੁਰਦ ਕਰ ਦਿਤੀ ਹੈ ਜਦਕਿ ਭਗਵੰਤ ਮਾਨ ਦੀ ਹਾਜ਼ਰੀ ਸਿਰਫ਼ ਪਤਵੰਤਿਆਂ ਦੇ ਰੂਪ ਵਿਚ ਹੀ ਹੋਵੇਗੀ।  ਮਾਲੇਰਕੋਟਲਾ 'ਚ 16 ਫ਼ਰਵਰੀ ਨੂੰ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਹੋ ਰਿਹਾ ਹੈ ਅਤੇ ਇਸ ਦਾ ਕ੍ਰੈਡਿਟ ਲੈਣ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵੱਲੋਂ

ਪਿਛਲੇ ਕਾਫ਼ੀ ਸਮੇਂ ਤੋਂ ਬਿਆਨਬਾਜ਼ੀ ਤੇ ਪੋਸਟਰ 'ਜੰਗ' ਚਲ ਰਹੀ ਸੀ। ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਨੂੰ ਝਟਕਾ ਦਿੰਦਿਆਂ ਉਦਘਾਟਨੀ ਸਮਾਰੋਹ ਦਾ ਮੁੱਖ ਮਹਿਮਾਨ ਦੀ ਡਿਊਟੀ ਮੈਡਮ ਰਜ਼ੀਆ ਸੁਲਤਾਨਾ ਦੀ ਲਗਾ ਦਿਤੀ ਗਈ ਹੈ।  ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਚਾਰ ਥਾਵਾਂ ਤੇ ਖੁੱਲ੍ਹਣ ਵਾਲੇ ਖੇਤਰੀ ਪਾਸਪੋਰਟ ਦਫ਼ਤਰਾਂ ਵਿਚ ਮਾਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ 'ਤੇ ਮੁੱਖ ਮਹਿਮਾਨ ਉਥੋਂ ਦੇ ਮੈਂਬਰ ਪਾਰਲੀਮੈਂਟ ਨੂੰ ਹੀ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਖੁਲ੍ਹਣ ਵਾਲੇ ਚਾਰ ਖੇਤਰੀ ਪਾਸਪੋਰਟ ਦਫ਼ਤਰਾਂ ਨੂੰ ਡਾਕਘਰਾਂ ਨਾਲ ਹੀ ਲਿੰਕ ਕੀਤਾ ਗਿਆ ਹੈ। ਰੋਪੜ (ਪੰਜਾਬ) ਵਿਚ ਡਾਕਖਾਨੇ ਵਿਚ ਹੀ 9 ਫ਼ਰਵਰੀ ਨੂੰ

ਉਦਘਾਟਨ ਹੋ ਰਿਹਾ ਹੈ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਆਨੰਦਪੁਰ ਸਾਹਿਬ ਹੋਣਗੇ ਜਦਕਿ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਪਤਵੰਤੇ ਦੇ ਰੂਪ ਵਿੱਚ ਹਾਜ਼ਰੀ ਲਗਵਾਉਣਗੇ। ਇਸੇ ਤਰ੍ਹਾਂ ਬੱਸੀ ਪਠਾਣਾ ਵਿਚ ਵੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਵਿਚ ਵੀ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ ਹਰਿੰਦਰ ਸਿੰਘ ਖ਼ਾਲਸਾ ਹੋਣਗੇ ਜਦਕਿ ਉਥੋਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਿਸ਼ੇਸ਼ ਪਤਵੰਤੇ ਵਜੋਂ ਹਾਜ਼ਰ ਹੋਣਗੇ। ਇਸੇ ਤਰ੍ਹਾਂ ਸਿਰਸਾ (ਹਰਿਆਣਾ) ਵਿਚ ਮੁੱਖ ਡਾਕਘਰ ਵਿਖੇ

ਪਾਸਪੋਰਟ ਦਾ ਖੇਤਰੀ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਸਰਸਾ ਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਰੋੜੀ ਹੋਣਗੇ ਅਤੇ ਵਿਧਾਇਕ ਮਾਖਨ ਲਾਲ ਸਿੰਗਲਾ ਵਿਸ਼ੇਸ਼ ਪਤਵੰਤੇ ਵਜੋਂ ਸ਼ਾਮਲ ਹੋਣਗੇ। ਮਾਲੇਰਕੋਟਲਾ 'ਚ ਜਿਥੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨ ਨੂੰ ਲੈ ਕੇ ਐਮ.ਪੀ. ਭਗਵੰਤ ਮਾਨ ਤੇ ਸੂਬਾ ਵਜ਼ੀਰ ਰਜ਼ੀਆ ਸੁਲਤਾਨਾ ਵਿਚਾਲੇ ਕਸ਼ਮਕਸ਼ ਚਲ ਰਹੀ ਸੀ, ਉਥੇ ਵਿਦੇਸ਼ ਮੰਤਰਾਲੇ ਵਲੋਂ 16 ਫਰਵਰੀ ਨੂੰ ਡਾਕਘਰ ਵਿਚ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ ਜਿਸ ਵਿਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਹੋਣਗੇ

ਜਦਕਿ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਸ਼ੇਸ਼ ਪਤਵੰਤੇ ਵਜੋਂ ਅਪਣੀ ਸ਼ਮੂਲੀਅਤ ਦਰਸਾਉਣਗੇ। ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਵਿਦੇਸ਼ ਮੰਤਰਾਲੇ ਵਲੋਂ ਜ਼ਿਲ੍ਹਾ ਪੱਧਰ 'ਤੇ ਜਾਣਕਾਰੀ ਵੀ ਦੇ ਦਿਤੀ ਗਈ ਹੈ।