ਭਾਰਤ ਦੇ ਪਹਿਲੇ ਸਿੱਖ ਫ਼ੌਜ ਮੁਖੀ ਜੇ.ਜੇ. ਸਿੰਘ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸੱਦੇ ਗਏ ਪੱਤਰਕਾਰ ਸੰਮੇਲਨ 'ਚ ਅੱਜ ਭਾਰਤੀ ਥਲ ਸੈਨਾ ਦੇ ਸਾਬਕਾ ਮੁੱਖੀ ਤੇ.....

JJ Singh joins the Shiromani Akali Dal (Taksali)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸੱਦੇ ਗਏ ਪੱਤਰਕਾਰ ਸੰਮੇਲਨ 'ਚ ਅੱਜ ਭਾਰਤੀ ਥਲ ਸੈਨਾ ਦੇ ਸਾਬਕਾ ਮੁੱਖੀ ਤੇ ਪਹਿਲੇ ਸਿੱਖ ਜਰਨੈਲ ਜੇ.ਜੇ ਸਿੰਘ ਸਾਬਕਾ ਗਵਰਨਰ, ਅਰੁਣਾਚਲ ਪ੍ਰਦੇਸ਼ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। 
ਜੇ.ਜੇ ਸਿੰਘ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਧੋਖਾ ਦਿਤਾ ਹੈ। ਜੇ.ਜੇ ਸਿੰਘ ਨੇ ਬਾਦਲਾਂ ਦੇ ਭੇਦ ਖੋਲਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵਿਰੁਧ ਪਟਿਆਲਾ ਤੋਂ ਵਿਧਾਨ ਸਭਾ ਲਈ ਮੈਨੂੰ ਉਮੀਦਵਾਰ

ਐਲਾਨਿਆ ਅਤੇ ਉਹ ਪੂਰੇ ਉਤਸ਼ਾਹ ਨਾਲ ਚੋਣ ਮੈਦਾਨ 'ਚ ਡੱਟੇ ਪਰ ਬਾਦਲ ਪਰਵਾਰ ਅੰਦਰੋ ਕੈਪਟਨ ਨਾਲ ਰਲਿਆ ਸੀ। ਕੈਪਟਨ ਬਾਦਲ ਪਰਵਾਰ ਦੇ ਅੰਦਰੂਨੀ ਸਮਝੌਤੇ ਕਾਰਨ ਹੀ, ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਵੀ ਚੋਣ ਲੜੀ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਦਾ ਰਾਹ ਪੱਧਰਾ ਹੋ ਸਕੇ। ਜਰਨਲ ਜੇਜੇ ਸਿੰਘ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਮੈਂਨੂੰ ਸਿਆਸੀ ਚੁੰਗਲ 'ਚ ਫਸਾਇਆ। ਇਸ ਚੋਣ 'ਚ ਮੈਨੂੰ ਕੇਵਲ ਆਮ ਵਰਗ ਦੀ ਕੇਵਲ 12 ਹਜ਼ਾਰ ਹੀ ਵੋਟ ਪਈ। ਅਕਾਲੀ-ਦਲ ਦੀ 20-25 ਹਜ਼ਾਰ ਵੋਟ ਕਿੱਥੇ ਗਈ? ਜੇਜੇ ਸਿੰਘ ਮੁਤਾਬਕ ਇਹ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਸਮਝੌਤੇ ਤਹਿਤ ਪਵਾਈ ਗਈ।