ਅਮਰੀਕੀ ਅਦਾਕਾਰਾ ਸੂਜ਼ਨ ਸੈਰੰਡਨ ਨੇ ਕਿਸਾਨਾਂ ਦਾ ਕੀਤਾ ਸਮਰਥਨ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਅਦਾਕਾਰਾ ਸੂਜ਼ਨ ਸੈਰੰਡਨ ਨੇ ਕਿਸਾਨਾਂ ਦਾ ਕੀਤਾ ਸਮਰਥਨ

image

ਮੰੁਬਈ, 6 ਫ਼ਰਵਰੀ : ਪ੍ਰਸਿੱਧ ਹਾਲੀਵੁਡ ਅਦਾਕਾਰਾ ਸੂਜ਼ਨ ਸੈਰੰਡਨ ਨੇ ਸਨਿਚਰਵਾਰ ਨੂੰ  ਕਿਸਾਨ ਅੰਦੋਲਨ ਨੂੰ  ਅਪਣਾ ਸਮਰਥਨ ਦਿਤਾ ਹੈ ਅਤੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਇਕਜੁਟਤਾ ਨਾਲ ਖੜੀ ਹੈ | ਪੌਪ ਸਟਾਰਾ ਰਿਹਾਨਾ ਵਲੋਂ ਕੀਤੇ ਗਏ ਟਵੀਟ ਦੇ ਬਾਅਦ ਕਈ ਵਿਦੇਸ਼ੀ ਹਸਤੀਆਂ, ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ | 

74 ਸਾਲਾ ਅਦਾਕਾਰਾ ਨੇ ਟਵਿਟਰ 'ਤੇ ਦਿ ਨਿਊਯਾਰਕ ਟਾਈਮਜ਼ ਦੀ ਇਕ ਰੀਪੋਰਟ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ਹੈ, 'ਭਾਰਤ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?' ਸੈਰੰਡਨ ਨੇ ਲਿਖਿਆ, 'ਭਾਰਤ ਵਿਚ ਕਿਸਾਨ ਅੰਦੋਲਨ ਨਾਲ ਖੜੀ ਹਾਂ | ਪੜ੍ਹੋ ਕਿ ਉਹ ਕੌਣ ਲੋਕ ਹਨ ਅਤੇ ਉਹ ਵਿਰੋਧ ਕਿਉਂ ਕਰ ਰਹੇ ਹਨ |' ਸੂਜ਼ਨ 75 ਸਾਲ ਦੀ ਅਮਰੀਕੀ ਅਦਾਕਾਰਾ, ਵਰਕਰ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ | ਉਨ੍ਹਾਂ ਨੂੰ  ਆਸਕਰ ਸਮੇਤ ਕਈ ਐਵਾਰਡ ਮਿਲ ਚੁੱਕੇ ਹਨ |           (ਪੀਟੀਆਈ)