ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ 

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ 

image

ਦੇ 15 ਜ਼ਿਲਿ੍ਹਆਂ 'ਚ 33 ਥਾਵਾਂ 'ਤੇ ਕੀਤਾ ਚੱਕਾ ਜਾਮ 

ਚੰਡੀਗੜ੍ਹ, 6 ਫ਼ਰਵਰੀ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਭਾਜਪਾ ਸਰਕਾਰ ਦੀਆਂ ਸਾਜ਼ਸ਼ੀ ਫੁੱਟਪਾਊ ਚਾਲਾਂ ਅਤੇ ਜਬਰ ਤਸ਼ੱਦਦ ਵਿਰੁਧ ਰੋਸ ਵਜੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੁਆਰਾ ਅੱਜ ਦੇਸ਼ ਭਰ ਵਿਚ ਚੱਕਾ ਜਾਮ ਦੇ ਸੱਦੇ ਤਹਿਤ 15 ਜ਼ਿਲਿ੍ਹਆਂ ਵਿਚ 33 ਥਾਵਾਂ 'ਤੇ 12 ਤੋਂ 3 ਵਜੇ ਤਕ ਮੁੱਖ ਸੜਕ ਮਾਰਗ ਜਾਮ ਕੀਤੇ ਗਏ | 
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਇਨ੍ਹਾਂ ਵਿਚੋਂ 13 ਥਾਵਾਂ 'ਤੇ 129 ਦਿਨਾਂ ਤੋਂ ਪੱਕੇ ਧਰਨੇ ਵੀ ਚਲ ਰਹੇ ਹਨ | ਸਾਰੀਆਂ ਥਾਵਾਂ 'ਤੇ ਕੁਲ ਮਿਲਾ ਕੇ ਢਾਈ ਲੱਖ ਦੇ ਕਰੀਬ ਕਿਸਾਨ ਮਜ਼ਦੂਰ, ਨੌਜਵਾਨ, ਔਰਤਾਂ ਅਤੇ ਬੱਚੇ ਬੱਚੀਆਂ ਸ਼ਾਮਲ ਸਨ | ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਮੋਦੀ ਸਰਕਾਰ ਉਤੇ ਕਿਸਾਨਾਂ ਵਿਰੁਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖ਼ਤ ਕਿਲੇ੍ਹਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫੁੱਟਪਾਊ ਸਾਜ਼ਸ਼ਾਂ ਰਚਣ ਅਤੇ ਪੁਲਿਸ, ਫ਼ੌਜ ਦੀ ਛਤਰ ਛਾਇਆ ਹੇਠ ਫ਼ਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦਾ ਦੋਸ਼ ਲਾਇਆ | ਉਨ੍ਹਾਂ ਨੇ ਮੰਗ ਕੀਤੀ ਕਿ ਤਿੰਨ ਕਾਲੇ ਖੇਤੀ ਕਾਨੂੰਨ, ਬਿਜਲੀ ਬਿਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕੀਤੇ ਜਾਣ | ਪੂਰੇ ਦੇਸ਼ ਵਿਚ ਲਾਭਕਾਰੀ ਸਮਰਥਨ ਮੁਲ ਉਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ |