ਉਤਰਾਖੰਡ ’ਚ ਤਬਾਹੀ : ਪੂਰਾ ਦੇਸ਼ ਉਤਰਾਖੰਡ ਲਈ ਪ੍ਰਾਥਨਾ ਕਰ ਰਿਹੈ : ਪ੍ਰਧਾਨ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਉਤਰਾਖੰਡ ’ਚ ਤਬਾਹੀ : ਪੂਰਾ ਦੇਸ਼ ਉਤਰਾਖੰਡ ਲਈ ਪ੍ਰਾਥਨਾ ਕਰ ਰਿਹੈ : ਪ੍ਰਧਾਨ ਮੰਤਰੀ

image

ਹਲਦਿਆ, 7 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਤਰਾਖੰਡ ’ਚ ਗਲੈਸ਼ੀਅਰ ਟੁੱਟਣ ਦੀ ਘਟਨਾ ਤੋਂ ਪ੍ਰਭਾਵਤ ਚਮੋਲੀ ਜ਼ਿਲ੍ਹੇ ’ਚ ਬਚਾਅ ਅਤੇ ਰਾਹਤ ਕਾਰਜ ਪੂਰੀ ਮੁਸਤੈਦੀ ਨਾਲ ਚੱਲ ਰਿਹਾ ਹੈ ਅਤੇ ਪੂਰਾ ਦੇਸ਼, ਉਤਰਾਖੰਡ ਦੇ ਲੋਕਾਂ ਲਈ ਪ੍ਰਾਥਨਾ ਕਰ ਰਿਹਾ ਹੈ। ਪਛਮੀ ਬੰਗਾਲ ਦੇ ਹਲਦਿਆ ’ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਹ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਸਥਿਤੀ ’ਤੇ ਨਜ਼ਰ ਰਖੇ ਹੋਏ ਹਨ। ਮੋਦੀ ਨੇ ਕਿਹਾ, ‘‘ਮੈ ਉਤਰਾਖੰਡ ਦੇ ਮੁੱਖ ਮੰਰਤੀ, ਗ੍ਰਹਿ ਮੰਤਰੀ ਅਤੇ ਐਨ.ਡੀ.ਆਰ.ਐਫ਼ ਦੇ ਅਫ਼ਸਰਾਂ ਦੇ ਲਗਾਤਾਰ ਸੰਪਰਕ ਵਿਚ ਹਾਂ। ਉਨ੍ਹਾਂ ਕਿਹਾ  ਕਿ ਉਥੇ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ ਅਤੇ ਪ੍ਰਭਾਵਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।