ਲੌਂਗੋਵਾਲ ’ਚ ਸਾਰੇ ਉਮੀਦਵਾਰ ਚੋਣ ਨਿਸ਼ਾਨ ਤੋਂ ਬਿਨਾਂ ਲੜ ਰਹੇ ਨੇ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਲੌਂਗੋਵਾਲ ’ਚ ਸਾਰੇ ਉਮੀਦਵਾਰ ਚੋਣ ਨਿਸ਼ਾਨ ਤੋਂ ਬਿਨਾਂ ਲੜ ਰਹੇ ਨੇ ਚੋਣ

image

ਸੰਗਰੂਰ, 6 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਭਾਵੇਂ ਕਿ ਪੰਜਾਬ ਵਿੱਚ ਨਗਰ ਕੌਸਿਲ ਚੋਣਾਂ ਨੂੰ ਲੈਕੇ ਰਵਾਇਤੀ ਪਾਰਟੀਆਂ ਨੇ ਆਪਣੇ ਆਪਣੇ ਚੋਣ ਨਿਸਾਨ ਦੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਪਰ ਕਸਬਾ ਲੌਗੋਵਾਲ ਵਿਖੇ ਪਿੰਡ ਵਿੱਚ ਭਾਈਚਾਰਕ ਸਾਂਝ ਦਾ ਮਹੋਲ ਵਿਲੱਖਣ ਕਿਸਮ ਦਾ ਵੇਖਣ ਨੂੰ ਮਿਲਿਆ ਜਿੱਥੇ ਪਾਰਟੀ ਦੇ ਚੋਣ ਨਿਸਾਨ ਤੇ ਕੋਈ ਵੀ ਉਮੀਦਵਾਰ ਚੋਣ  ਨਹੀ ਲੜ ਰਿਹਾ। ਹਰ ਇੱਕ  ਉਮੀਦਵਾਰ ਨੇ ਆਪਣਾ ਚੋਣ ਨਿਸਾਨ ਅਜਾਦ ਤੌਰ ਤੇ ਲਿਆ ਹੈ ।ਇਸ ਸਬੰਧੀ ਸ਼ੌਮਣੀ ਕਮੇਟੀ ਦੇ ਸਾਬਕਾ ਪ੍ਰਧਾਂਨ  ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਸਪੋਕਸਮੈਨ ਨਾਲ ਵਿਸੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਸਬਾ ਲੌਗੋਵਾਲ ਵਿੱਚ 15 ਵਾਰਡ ਹਨ ਹਰ ਨਗਰ ਕੌਸਿਲ ਦੀ ਚੌਣ ਵਿੱਚ ਕਿਸੇ ਵੀ ਉਮੀਦਵਾਰ ਵੱਲੋਂ ਕਿਸੇ ਵੀ ਪਾਰਟੀ ਦੇ ਚੋਣ ਨਿਸਾਨ ਤੇ ਅੱਜ ਤੱਕ ਚੋਣ ਨਹੀਂ ਲੜੀ ਗਈ ।ਉਨ੍ਹਾਂ ਕਿਹਾ ਕਿ ਇਹ ਕ੍ਰਿਪਾ ਨਗਰ ਉਪਰ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਹੀ ਹੈ ਇਨ੍ਹਾਂ ਦੀ ਪ੍ਰੇਰਨਾ ਸਦਕਾ ਪਿੰਡ ਵਿੱਚ ਮਹੌਲ ਹਰ ਸਮੇਂ ਪਾਰਟੀਬਾਜੀ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਵਾਲਾ ਰਹਿੰਦਾ ਹੈ ।ਭਾਈ ਲੌਗੋਵਾਲ ਨੇ ਕਾਂਗਰਸ ਸਰਕਾਰ ਦੀਆਂ ਧੱਕਾਸਾਹੀ ਨੀਤੀਆਂ ਖਿਲਾਫ ਬੋਲਦਿਆਂ ਕਿਹਾ ਕਿ 7 ਨੰਬਰ ਵਾਰਡ ਵਿੱਚ ਸਵੀਤਾ ਰਾਣੀ ਜੋ ਸਾਡੀ ਸਮਰਥਕ ਹੈ ਨੇ ਕਾਗਜ ਭਰ ਦਿੱਤੇ ਸਨ ਤਾਂ ਕੁੱਝ ਸਮੇਂ ਬਾਅਦ ਹੀ ਇੱਕ ਕਾਂਗਰਸੀ ਆਗੂ ਵੱਲੋਂ ਕਾਗਜ ਵਾਪਸ ਲੈਣ ਲਈ ਧਮਕੀਆਂ ਆਉਣੀਆਂ ਸੁਰੂ ਹੋ ਗਈਆਂ ,ਤਾਂ ਜਦੋ ਇਹ ਮਸਲਾ ਸਾਡੇ ਧਿਆਨ ਵਿੱਚ ਲਿਆਦਾਂ  ਤਾਂ ਅਸੀ ਰਿਟਰਨਿੰਗ ਅਫਸਰ ਕੋਲ ਜਾਕੇ ਉਮੀਦਵਾਰ ਨੂੰ ਚੋਣ ਨਿਸ਼ਾਨ ਲੈਕੇ ਦਿੱਤਾ ਉਨ੍ਹਾਂ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਚੋਣਾ ਦਾ ਐਲਾਨ ਨਹੀਂ ਸੀ ਕਰਨਾ ਚਾਹੀਦਾ ਕਿਉ ਇਹ ਚੋਣਾਂ ਪਾਰਦਰਸੀ ਤਰੀਕੇ ਨਾਲ ਨਹੀਂ ਹੋ ਸਕਦੀਆਂ ਕਿਉ ਸ਼ੌਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਹੋ ਰਿਹਾ ਧੱਕਾ ਲੋਕਾਂ ਦੇ ਸਾਹਮਣੇ ਹੈ ਕਿਉ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਵੀ ਕਾਂਗਰਸ ਦੀ ਬੁਖਲਾਹਟ ਦਾ ਨਤੀਜਾ ਹੈ ਕਾਂਗਰਸ ਵੱਲੋਂ ਧੱਕੇਸਾਹੀ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇ 4 ਸਾਲ ਦਾ ਰਾਜ ਹਰ ਪੱਖ ਤੋਂ ਫੇਲ ਹੋਣ ਕਾਂਰਨ ਲੋਕ ਫਤਵਾ ਇਨਾਂ ਦੇ ਉਲਟ ਜਾਵੇਗਾ ਦੂਸਰਾ ਕਾਂਗਰਸ ਸਰਕਾਰ ਦੇ ਮਨ ਵਿੱਚ ਖੋਟ ਇਸ ਗੱਲ ਦਾ ਸਬੂਤ ਹੈ ਜੋ ਨਤੀਜਿਆਂ ਵਿੱਚ ਦੋ ਦਿਨ ਦਾ ਫਾਸਲਾ ਰੱਖਿਆ ਗਿਆ ਹੈ ਜਦ ਕਿ ਅੱਜ ਤੱਕ ਇਨ੍ਹਾਂ ਚੌਣਾ ਦਾ ਨਤੀਜਾ ਮੋਕੇ ਤੇ ਹੀ ਸੁਣਾਇਆ ਜਾਂਦਾ ਸੀ ।ਉਸ ਸਮੇਂ ਜਥੇਦਾਰ ਉਦੇ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਪਰਮਜੀਤ ਸਿੰਘ ਲੌਗੋਵਾਲ ਅਤੇ ਦਰਸਨ ਸਿੰਘ ਹਾਜਰ ਸਨ।