ਸ਼ਾਂਤਮਈ ਢੰਗ ਨਾਲ ਖ਼ਤਮ ਹੋਇਆ ਦੇਸ਼ ਵਿਆਪੀ 'ਚੱਕਾ ਜਾਮ' 

ਏਜੰਸੀ

ਖ਼ਬਰਾਂ, ਪੰਜਾਬ

ਸ਼ਾਂਤਮਈ ਢੰਗ ਨਾਲ ਖ਼ਤਮ ਹੋਇਆ ਦੇਸ਼ ਵਿਆਪੀ 'ਚੱਕਾ ਜਾਮ' 

image


ਦੇਸ਼ ਦੇ ਕਈ ਰਾਜਾਂ ਵਿਚ ਦਿਖਾਈ ਦਿਤਾ ਚੱਕਾ ਜਾਮ ਦਾ ਅਸਰ

ਨਵੀਂ ਦਿੱਲੀ, 6 ਫ਼ਰਵਰੀ : ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਅੱਜ ਦੇਸ਼ ਦੇ ਕਈ ਹਿੱਸਿਆਂ ਵਿਚ ਚੱਕਾ ਜਾਮ ਕੀਤਾ ਗਿਆ | ਯੂਪੀ ਅਤੇ ਉਤਰਾਖੰਡ ਨੂੰ  ਛੱਡ ਕੇ, ਦੁਪਹਿਰ 12 ਤੋਂ 3 ਵਜੇ ਤਕ ਦੇਸ਼ ਦੇ ਬਾਕੀ ਰਾਜਾਂ ਵਿਚ ਇਹ ਚੱਕਾ ਜਾਮ ਬੁਲਾਇਆ ਗਿਆ ਸੀ | ਇਸ ਦੌਰਾਨ, ਕਿਸਾਨਾਂ ਨੇ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਸੜਕਾਂ 'ਤੇ ਜਾਮ ਲਗਾਇਆ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਸੜਕਾਂ ਖ਼ਾਲੀ ਪਈਆਂ ਰਹੀਆਂ | ਦਿੱਲੀ ਵਿਚ ਵੀ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ | ਕਿਸਾਨ ਆਗੂਆਂ ਨੇ ਦੁਪਹਿਰ 12 ਤੋਂ 3 ਵਜੇ ਤਕ ਖੇਤੀਬਾੜੀ ਕਾਨੂੰਨਾਂ ਵਿਰੁਧ ਬੁਲਾਏ ਗਏ ਚੱਕਾ ਜਾਮ ਦੇ ਖ਼ਤਮ ਹੋਣ ਦਾ ਐਲਾਨ ਕੀਤਾ ਹੈ |    
ਕਿਸਾਨ ਜਥੇਬੰਦੀਆਂ ਨੇ ਅਪਣੇ ਅੰਦੋਲਨ ਵਾਲੀਆਂ ਥਾਵਾਂ ਕੋਲ ਖੇਤਰਾ 'ਚ ਇੰਟਰਨੈਟ 'ਤੇ ਰੋਕ ਲਗਾਏ ਜਾਣ, ਅਧਿਕਾਰੀਆਂ ਵਲੋਂ ਕਥਿਤ ਤੌਰ 'ਤੇ ਉਨ੍ਹਾਂ ਨੂੰ  ਤਸੀਹੇ ਦਿਤੇ ਜਾਣ ਅਤੇ ਹੋਰ ਮੁੱਦਿਆਂ ਨੂੰ  ਲੈ ਕੇ 6 ਫ਼ਰਵਰੀ ਨੂੰ  ਦੇਸ਼ ਵਿਆਪੀ 'ਚੱਕਾ ਜਾਮ' ਦਾ ਐਲਾਨ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਨੇ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਰਾਸ਼ਟਰੀ ਅਤੇ ਰਾਜਮਾਰਗਾਂ ਨੂੰ  ਬੰਦ ਕਰਨ ਦੀ ਗੱਲ ਕਹੀ ਸੀ | ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ 'ਚ ਕਿਸਾਨਾਂ ਨੇ ਰਸਤੇ ਰੋਕ ਦਿਤੇ ਗਏ ਸਨ | ਕਿਸਾਨ ਜਥੇਬੰਦੀਆਂ ਵਲੋਂ ਕਰਵਾਏ ਗਏ 'ਚੱਕਾ ਜਾਮ' ਨੂੰ  ਦੇਖਦੇ ਹੋਏ ਸ਼ਹੀਦੀ ਪਾਰਕ ਦੇ ਨੇੜੇ-ਤੇੜੇ ਸੁਰੱਖਿਆ ਵਧਾ ਦਿਤੀ ਗਈ ਸੀ |                (ਪੀਟੀਆਈ)


ਜੀਂਦ 'ਚ 51 ਥਾਵਾਂ 'ਤੇ ਰਿਹਾ ਚੱਕਾ ਜਾਮ
ਜੀਂਦ, 6 ਫ਼ਰਵਰੀ : ਨਵੇਂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਵਲੋਂ ਸਨਿਚਰਵਾਰ ਨੂੰ  ਸੱਦੇ ਗਏ ਚੱਕਾ ਜਾਮ ਦੌਰਾਨ ਕਿਸਾਨਾਂ ਅਤੇ ਹੋਰ ਸੰਗਠਨਾਂ ਨੇ ਜ਼ਿਲ੍ਹੇ 'ਚ 51 ਥਾਵਾਂ 'ਤੇ ਰਾਸ਼ਟਰੀ, ਰਾਜ ਮਾਰਗਾਂ ਅਤੇ ਸਥਾਨਕ ਮਾਰਗਾਂ 'ਤੇ ਜਾਮ ਲਗਾਇਆ | ਇਸ ਦੇ ਚੱਲਦੇ ਜੀਂਦ-ਰੋਹਤਕ, ਜੀਂਦ-ਪਟਿਆਲਾ, ਜੀਂਦ-ਕੈਥਲ, ਜੀਂਦ-ਕਰਨਾਲ, ਜੀਂਦ-ਸਫੀਦੋਂ, ਅਸੰਧ-ਪਾਨੀਪਤ, ਜੀਂਦ-ਹਿਸਾਰ, ਜੀਂਦ-ਬਰਵਾਲਾ, ਨਰਵਾਨਾ-ਟੋਹਾਨਾ, ਜੀਂਦ-ਗੋਹਾਨਾ ਮਾਰਗ ਤਿੰਨ ਘੰਟੇ ਲਈ ਬੰਦ ਰਹੇ | 
ਪ੍ਰਦਰਸ਼ਨਕਾਰੀਆਂ ਨੇ ਐਸਪੀ ਹਿਹਾਇਸ਼ ਦੇ ਸਾਹਮਣੇ ਸਫੀਦੋਂ ਬਾਈਪਾਸ 'ਤੇ ਵੀ ਜਾਮ ਲਗਾਇਆ | ਕਿਸਾਨਾਂ ਨੇ ਸੜਕਾਂ 'ਤੇ ਬੈਠ ਕਰ ਧਰਨਾ ਦਿਤਾ ਅਤੇ ਸਰਕਾਰ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ | ਤਿੰਨ ਘੰਟੇ ਦੇ ਚੱਕਾ ਜਾਮ ਕਾਰਨ ਕਾਫ਼ੀ ਗਿਣਤੀ 'ਚ ਵਾਹਨ ਰਾਸ਼ਟਰੀ, ਰਾਜ ਮਾਰਗ ਅਤੇ ਸਥਾਨਕ ਮਾਰਗਾਂ 'ਤੇ ਫਸ ਗਏ | ਇਸ ਦੇ ਚਲਦੇ ਵਾਹਨ ਚਾਲਕਾਂ ਅਤੇ ਯਾਤਰੀਆਂ ਨੂੰ  ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਕਿਸਾਨ ਸੰਗਠਨਾਂ ਦੇ ਚਲਦੇ ਪੁਲਿਸ ਬਲ ਅਲਰਟ 'ਤੇ ਰਿਹਾ | ਚੱਕਾ ਜਾਮ ਵਾਲੇ ਸਥਾਨਾਂ 'ਤੇ ਤਿੰਨ ਵਜੇ ਟ੍ਰੈਕਟਰ ਜਾਂ ਹੋਰ ਵਾਹਨਾਂ ਦੇ ਹਾਰਨ ਵਜਾ ਕੇ ਚੱਕਾ ਜਾਮ ਖੋਲ੍ਹ ਦਿਤਾ ਗਿਆ | (ਪੀਟੀਆਈ)

ਚੱਕਾ ਜਾਮ: ਖੇਤੀ ਕਾਨੂੰਨਾਂ ਵਿਰੁਧ