ਜਲ ਸਪਲਾਈ ਇੰਨਲਿਸਟਮੈਟ ਕਾਮਿਆਂ ਦਾ ਮੋਰਚਾ 52ਵੇਂ ਦਿਨ ਵੀ ਜਾਰੀ
ਜਲ ਸਪਲਾਈ ਇੰਨਲਿਸਟਮੈਟ ਕਾਮਿਆਂ ਦਾ ਮੋਰਚਾ 52ਵੇਂ ਦਿਨ ਵੀ ਜਾਰੀ
ਮਲੇਰਕੋਟਲਾ, 6 ਫਰਵਰੀ (ਇਸਮਾਈਲ ਏਸ਼ੀਆ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ26) ਦਾ ਲਗਾਤਾਰ ਮੋਰਚਾ 52ਵੇ ਦਿਨ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਅੱਗੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਅਤੇ ਸੂਬਾ ਆਗੂ ਇੰਦਰਜੀਤ ਸਿੰਘ ਕਪੂਰਥਲਾ ਦੀ ਅਗਵਾਈ ਹੇਠ ਸੁਰੂ ਹੋਇਆ ਤਾਂ ਤਿੰਨ ਸਾਥੀ ਬਲਜਿੰਦਰ ਸਿੰਘ ; ਰਮਨ ਸੈਣੀ ; ਬਿੱਕਰ ਸਿੰਘ ਰੋਜਾਨਾ ਦੀ ਤਰਾਂ ਭੁੱਖ ਹੜਤਾਲ ਤੇ ਬੈਠੇ । ਇਸ ਮੌਕੇ ਸੂਬਾ ਪ੍ਰਧਾਂਨ ਸੰਦੀਪ ਕੁਮਾਰ ਅੰਮਿਬਸਰ ਅਤੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਜਿਵੇ ਕੋਠੀ ਅੱਗੇ ਧਰਨਾ ਰੋਜਾਨਾ ਦੀ ਤਰਾਂ ਸੁਰੂ ਹੋਇਆ ਤਾਂ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਾਤਨਾ ਨੇ ਜਥੇਬੰਦੀ.ਦੇ ਸੂਬਾ ਆਗੂਆਂ ਨੂੰ ਡੈਪੂਟੇਸਨ ਤੇ ਗੱਲਬਾਤ ਕਰਨ ਲਈ ਬੁਲਾਇਆ। ਜਥੇਬੰਦੀ ਦੇ ਆਗੂਆਂ ਨੇ ਆਪਣੀ ਮੁੱਖ ਮੰਗ ਇੰਨਲਿਸਟਮੈਟ ਕਾਮਿਆਂ ਦੇ ਪੱਕੇ ਰੋਜਗਾਰ ਦੀ ਮੰਗ ਕੀਤੀ । ਜਥੇਬੰਦੀ ਦੀ ਮੰਗ ਨੂੰ ਵਿਚਾਰ ਕੇ ਹੱਲ ਕਰਨ ਲਈ ਜਲ ਸਪਲਾਈ ਕੈਬਨਿਟ ਮੰਤਰੀ ਵਲੋ ਜਥੇਬੰਦੀ ਨੂੰ 19ਫਰਵਰੀ ਨੂੰ ਚੰਡੀਗੜ ਵਿਖੇ ਮੀਟਿੰਗ ਕਰਨ ਲਈ ਬੁਲਾਇਆ ਗਿਆ ਹੈ ਅਤੇ ਮਸਲਾ ਹੱਲ ਕਰਨ ਦਾ ਭਰੋਸਾ ਦਿਤਾ ਹੈ ਇਸ ਤੋ ਬਾਅਦ ਜਥੇਬੰਦੀ ਨੇ ਫੈਸਲਾ ਕੀਤਾ ਦੋ ਧਿਰੀ ਗੱਲਬਾਤ ਨਾਲ ਮੰਗ ਹੱਲ ਕਰਨ ਲਈ ਲਗਾਤਾਰ ਧਰਨੇ ਅਤੇ ਰੋਸ ਮਾਰਚਾਂ ਵਾਲੇ ਸੰਘਰਸ਼ਾਂ ਨੂੰ ਰੋਕ ਕੇ ਮੀਟਿੰਗ ਹੋਣ ਦੇ ਸਮੇ ਤੱਕ ਉਡੀਕ ਮੋਰਚੇ ਵਿਚ ਤਬਦੀਲ ਕਰ ਦਿਤਾ ਹੈ ਜਿਸ ਵਿਚ ਰੋਜਾਨਾ 10ਸਾਥੀ ਵਾਰੀ ਅਨੁਸਾਰ ਕੂਕਾ ਕੱਲਰ ਜਥੇਬੰਦੀ ਦੇ ਹੈਡ ਕੁਆਟਰ ਦੇ ਟੈਟ ਵਿਚ ਸਾਂਤਮਈ ਰਹਿਣਗੇ! ਇਸ ਮੌਕੇ ਜਿਲਾ ਮਾਨਸਾ ਦੇ ਆਗੂ ਜਸਵੀਰ ਸਿੰਘ ਮਾਨਸਾ ਅਤੇ ਇੰਦਰਜੀਤ ਮਾਨਸਾ ਨੇ ਵਰਕਰਾਂ ਸਮੇਤ ਮੋਰਚੇ ਵਿਚ ਸਮੂਲੀਅਤ ਕੀਤੀ ਇਸ ਮੋਕੇ ਗੁਰਦਰਸਨ ਪੇਧਨੀ ; ਵਰਿੰਦਰ ਢੀਗੀ ; ਸਪਿੰਦਰ ਸਿੰਘ ਸਾਬੀ ; ਗੁਰਪ੍ਰੀਤ ਸੈਣੀ ; ਮਨਦੀਪ ਸਿੰਘ ; ਬਲਕਾਰ ਸਿੰਘ ਲਾਡੀ ; ਗੁਰਮੀਤ ਮੱਲੇਵਾਲ ਆਦਿ ਆਗੂ ਅਤੇ ਕਾਫੀ ਗਿਣਤੀ ਵਿਚ ਵਰਕਰ ਹਾਜਰ ਸਨ॥