Punjab News: ਟਰੈਵਲ ਏਜੰਟਾਂ ਨੂੰ ਮੰਤਰੀ ਕੁਲਦੀਪ ਧਾਲੀਵਾਲ ਦੀ ਸਿੱਧੀ ਚੇਤਾਵਨੀ, ਕਿਹਾ ਕਰ ਰਹੇ ਹਾਂ ਸਖ਼ਤ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੈਵਲ ਏਜੰਟਾਂ ਨੂੰ ਮੰਤਰੀ ਕੁਲਦੀਪ ਧਾਲੀਵਾਲ ਦੀ ਸਿੱਧੀ ਚੇਤਾਵਨੀ

Kuldeep Dhaliwal

Punjab News: ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਰੈਵਲ ਏਜੰਟਾਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ, ਉਹ ਸੁਧਰ ਜਾਣ, ਨਹੀਂ ਤਾਂ ਅਸੀਂ ਸੁਧਾਰ ਦਿਆਂਗੇ।

ਉਨ੍ਹਾਂ ਕਿਹਾ ਕਿ ਜਿਹੜੇ ਵੀ ਏਜੰਟ ਗੈਰ ਕਾਨੂੰਨੀ ਮਨੁੱਖੀ ਤਸਕਰੀ ’ਚ ਸ਼ਾਮਲ ਪਾਏ ਗਏ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਇਹ ਵੀ ਕਿਹਾ ਕਿ ਦੇਸ਼ ਨਿਕਾਲਾ ਦੇ ਕੇ ਭੇਜੇ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ’ਚ ਉਤਾਰਨਾ ਕੇਂਦਰ ਸਰਕਾਰ ਦੀ ਚਾਲ ਸੀ, ਉਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਸੀ।

ਜਦਕਿ ਇਸ ਵਿਚ 33 ਗੁਜਰਾਤ ਤੇ 33 ਹਰਿਆਣੇ ਦੇ ਸਨ। ਦਿੱਲੀ ਤੇ ਕੋਲਕਾਤਾ ਵਿਚ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਹਨ ਉੱਥੇ ਕਿਉਂ ਨਹੀਂ ਜਹਾਜ਼ ਉਤਾਰੇ ਗਏ?

ਧਾਲੀਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਅਤੇ ਜਿਨ੍ਹਾਂ ਪੈਸਾ ਉਹ ਵਿਦੇਸ਼ ਜਾਣ ਤੇ ਖ਼ਰਚਦੇ ਹਨ, ਉਹਨੇ ਪੈਸੇ ਦੇ ਨਾਲ ਇਥੇ ਰਹਿ ਕੇ ਚੰਗਾ ਬਿਜਨੈੱਸ ਖੜਾ ਕੀਤਾ ਜਾ ਸਕਦਾ ਹੈ। ਦਿੱਲੀ ਚੋਣ ਨਤੀਜਿਆਂ ਬਾਰੇ ਪੁੱਛੇ ਗਏ ਸਵਾਲ ਤੇ ਮੰਤਰੀ ਧਾਲੀਵਾਲ ਕਿਹਾ- ਮੈਂ ਬਹੁਤਾ ਕੁੱਝ ਨਹੀਂ ਕਹਿਣਾ, ਆਪਾ ਇਕੱਠੇ ਲੱਡੂ ਖਾਵਾਂਗੇ।