Kotbhai murder Sri Muktsar Sahib News
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਥਾਣਾ ਕੋਟਭਾਈ ਦੇ ਕੋਠੇ ਦਸ਼ਮੇਸ਼ ਨਗਰ ਵਿਖੇ ਪਾਣੀ ਦੇ ਖਾਲ ਨੂੰ ਲੈ ਕੇ ਹੋਈ ਲੜਾਈ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਜਦਕਿ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਗਿੱਦੜਬਾਹਾ ਦੇ ਡੀ.ਐਸ.ਪੀ. ਨੇ ਦੱਸਿਆ ਕਿ ਰਾਤ ਸੂਚਨਾ ਮਿਲੀ ਸੀ ਕਿ ਥਾਣਾ ਕੋਟਭਾਈ ਅਧੀਨ 2 ਵਿਅਕਤੀਆਂ ਦਾ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਤਫ਼ਤੀਸ਼ ਲਈ ਗਿੱਦੜਬਾਹਾ ਹਸਪਤਾਲ ਪਹੁੰਚੇੇ।
ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਾਲ ਸੰਬੰਧੀ ਰੌਲਾ ਚੱਲ ਰਿਹਾ ਸੀ ਅਤੇ ਉਸ ਮਗਰੋਂ ਦੋ ਧਿਰਾਂ ਵਿਚ ਟਕਰਾਅ ਹੋਇਆ ਅਤੇ ਦੋ ਵਿਅਕਤੀਆਂ ਦੀ ਮੌਤ ਹੋਈ। ਜਾਂਚ ਤੋਂ ਬਾਅਦ ਹੀ ਅੱਗੇ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਖਾਲ ਸੰਬੰਧੀ ਰੌਲਾ ਚੱਲ ਰਿਹਾ ਸੀ।