13 ਦੀਆਂ 13 ਸੀਟਾਂ ‘ਤੇ ਕਾਂਗਰਸ ਕਰੇਗੀ ਕਬਜ਼ਾ, ਜਲਦ ਹੀ ਰਾਹੁਲ ਗਾਂਧੀ ਹੋਣਗੇ ਪੀਐਮ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਸਭਾ ਚੋਣ ਦੇ ਮੱਦੇਨਜਰ ਅੱਜ ਮੋਗਾ ਵਿਚ ਕਾਂਗਰਸ ਵੱਲੋਂ ਜਨਤਕ ਰੈਲੀ ਕੀਤੀ ਗਈ,  ਜਿਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ...

Captain Amrinder Singh

ਮੋਗਾ :  ਲੋਕਸਭਾ ਚੋਣ ਦੇ ਮੱਦੇਨਜਰ ਅੱਜ ਮੋਗਾ ਵਿਚ ਕਾਂਗਰਸ ਵੱਲੋਂ ਜਨਤਕ ਰੈਲੀ ਕੀਤੀ ਗਈ,  ਜਿਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਸਮੇਤ ਕਈ ਵੱਡੇ ਨੇਤਾ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰ ਰਹੇ ਹਾਂ,

ਕੈਪਟਨ ਨੇ ਕਿਹਾ ਕਿ ਮੈਂ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਖਾਈ ਸੀ ਨਸ਼ੇ ਦਾ ਲੱਕ ਤੋੜ ਦੇਵਾਂਗਾ ਤੇ ਅਸੀਂ ਅਜਿਹਾ ਕੀਤਾ।  ਅਮਰਿੰਦਰ ਸਿੰਘ ਨੇ ਕਿਹਾ ਕਿ 13 ਦੀਆਂ 13 ਸੀਟਾਂ ਉੱਤੇ ਕਾਂਗਰਸ ਕਬਜਾ ਕਰੇਗੀ, ਮੈਨੂੰ ਕੋਈ ਝਿਝਕ ਨਹੀ ਕਹਿਣ ਵਿਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਢੇ 6 ਲੱਖ ਲੋਕਾਂ ਨੂੰ ਅਸੀਂ ਨੋਕਰੀ ਦਿੱਤੀ ਹੈ ਅਤੇ ਛੇਤੀ ਹੀ 5 ਏਕੜ ਤੱਕ ਦਾ ਕਰਜ਼ ਮਾਫੀ ਸ਼ੁਰੂ ਹੋਣਗੀਆਂ।

  ਉਨ੍ਹਾਂ ਨੇ ਕਿਹਾ ਕਿ ਹਰ ਕਦਮ ਉੱਤੇ ਦੇਸ਼ ਲਈ ਸਿੱਖ ਆਪਣਾ ਯੋਗਦਾਨ  ਦੇ ਰਹੇ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸਾਰੇ ਦੋਸ਼ੀ ਫੜੇ ਹਨ ਅਤੇ ਕਿਸੇ ਨੂੰ ਵੀ ਬਕਸ਼ਿਆ ਨਹੀਂ ਜਾਵੇਗਾ।