ਮਹਿਲਾ ਦਿਵਸ ਨੂੰ ਲੈ ਕੇ ਮੋਗਾ 'ਚ ਕਰਵਾਈ ਗਈ ਮੈਰਾਥਨ ਦੌੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

80 ਸਾਲ ਦੀ ਉਮਰ ਤੱਕ ਦੀਆਂ ਮਹਿਲਾਵਾਂ ਨੇ ਲਿਆ ਹਿੱਸਾ

Women's Day

 ਮੋਗਾ: ਬੇਸ਼ੱਕ ਮਰਦਾਂ ਵੱਲੋਂ ਪਹਿਲਾਂ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਇਕੱਲਿਆਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ ਪਰ ਹੁਣ ਸਮਾਂ ਬਦਲ ਗਿਆ ਹੈ,ਸਮਾਂ ਇੰਨਾ ਬਦਲ ਗਿਆ ਹੈ ਕਿ ਅੱਜਕੱਲ੍ਹ ਹਰ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਅਹਿਮ ਮੰਨਿਆ ਜਾਂਦਾ ਹੈ।

ਅੱਜ ਔਰਤ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ ਜੋ ਪਹਿਲਾਂ ਬਿਲਕੁਲ ਵੀ ਨਹੀਂ ਸੀ। ਅੱਜ ਦੀ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਜਿਸ ਕਾਰਨ ਔਰਤ ਦਾ ਮਾਣ ਸਨਮਾਨ ਇੰਨਾ ਵਧ ਗਿਆ ਹੈ ਕਿ ਇਸ ਨੂੰ ਅਸੀਂ ਹਰ ਸਾਲ ਨਾਰੀ ਦਿਵਸ ਵਜੋਂ ਮਨਾਉਂਦੇ ਹਾਂ  ਅਤੇ ਮਨਾਉਂਦੇ ਰਹਾਂਗੇ।

8 ਮਾਰਚ ਔਰਤਾਂ ਲਈ ਇਕ ਬਹੁਤ ਹੀ ਮਹਾਨ ਦਿਨ ਬਣ ਚੁੱਕਿਆ ਹੈ ਅਤੇ ਸਾਡੇ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਅਤੇ ਨਾਰੀ ਦਾ ਮਾਣ ਸਨਮਾਨ ਵਾਲਾ ਦਿਨ ਹੈ। 8 ਮਾਰਚ ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਕੌਮਾਂਤਰੀ ਮਹਿਲਾ ਦਿਵਸ ਸਾਰੇ ਵਿਸ਼ਵ ਵਿਚ 8 ਮਾਰਚ ਨੂੰ ਮਨਾਇਆ ਜਾਂਦਾ ਹੈ।

ਜਿੱਥੇ ਇੱਕ ਪਾਸੇ ਔਰਤਾਂ ਵੱਲੋਂ ਵੱਖ ਵੱਖ ਖੇਤਰਾਂ 'ਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਕਾਰਨ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਮਹਿਲਾ ਦਿਵਸ ਨੂੰ ਸਮਰਪਿਤ ਅੱਜ ਮੋਗਾ ਦੀ ਮਹਿਲਾ ਸਭਾ ਵੱਲੋਂ ਇਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਰੀਬ 500 ਮਹਿਲਾਵਾਂ ਨੇ ਹਿੱਸਾ ਲਿਆ ਅਤੇ ਪੰਜ ਕਿਲੋਮੀਟਰ ਦੀ ਦੌੜ ਕੀਤੀ ਗਈ।

ਇਸ ਮੌਕੇ ਵੱਖ ਵੱਖ ਮਹਿਲਾਵਾਂ ਨੇ ਦੱਸਿਆ ਕਿ ਸਾਡੇ ਵਾਸਤੇ 365 ਦਿਨ ਹੀ ਮਹਿਲਾ ਦਿਵਸ ਦੇ ਰੂਪ ਵਿੱਚ ਹੁੰਦੇ ਹਨ ਅੱਜ ਸਮਾਜ ਵਿਚ ਮਹਿਲਾ ਨੂੰ ਹਰ ਖੇਤਰ ਵਿੱਚ ਮਾਣ ਹਾਸਲ ਹੈ ਅਤੇ ਅੱਜ ਦੀ ਨਾਰੀ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ ਇਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਵਧਾਈ ਦਿੱਤੀ।