ਅਦਾਲਤ ਨੇ ਨੈਸ਼ਨਲ ਸਟਾਕ ਅਕਸਚੇਂਜ ਦੀ ਸਾਬਕਾ ਅਧਿਕਾਰੀ ਰਾਮਕ੍ਰਿਸ਼ਣ ਨੂੰ 7 ਦਿਨ ਦੀ ਸੀਬੀਅਈ ਹਿਰਾਸਤ ਵਿਚ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਨੈਸ਼ਨਲ ਸਟਾਕ ਅਕਸਚੇਂਜ ਦੀ ਸਾਬਕਾ ਅਧਿਕਾਰੀ ਰਾਮਕ੍ਰਿਸ਼ਣ ਨੂੰ 7 ਦਿਨ ਦੀ ਸੀਬੀਅਈ ਹਿਰਾਸਤ ਵਿਚ ਭੇਜਿਆ

image

ਨਵੀਂ ਦਿੱਲੀ, 7 ਮਾਰਚ : ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਨੈਸ਼ਨਲ ਸਟਾਕ ਅਕਸਚੇਂਜ (ਐਨਐਸਈ) ਦੀ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਚਿਤਰਾ ਰਾਮਕ੍ਰਿਸ਼ਣ ਨੂੰ ਐਨਐਸਈ ਕੋ-ਲੋਕੇਸ਼ਨ ਘਪਲਾ ਮਾਮਲੇ ਵਿਚ ਸੱਤ ਦਿਨ ਦੀ ਹਿਰਾਸਤ ਵਿਚ ਲੈ ਕੇ ਪੁੱਛਗਿਛ ਕਰਨ ਦੀ ਸੋਮਵਾਰ ਨੂੰ ਪ੍ਰਵਾਨਗੀ ਦੇ ਦਿਤੀ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਸੀਬੀਆਈ ਅਤੇ ਆਰੋਪੀਆਂ ਵਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਹੁਕਮ ਦਿਤਾ।  ਜਾਂਚ ਏਜੰਸੀ ਨੇ ਉਨ੍ਹਾਂ ਤੋਂ ਪੁੱਛਗਿਛ ਲਈ 14 ਦਿਨ ਦੀ ਹਿਰਾਸਤ ਮੰਗੀ ਸੀ। ਸੀਬੀਆਈ ਨੇ ਆਰੋਪੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਸਨਿਚਰਵਾਰ ਨੂੰ ਅਦਾਲਤ ਨੇ ਉਸ ਦੀ ਅਗਾਊ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿਤੀ ਸੀ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਮੁੰਬਈ ਅਤੇ ਚੇਨੰਈ ਵਿਚ ਰਾਮਕ੍ਰਿਸ਼ਣ ਨਾਲ ਜੁੜੇ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਐਨਐਸਈ ਵਲੋਂ ਪ੍ਰਦਾਨ ਕੀਤੇ ਜਾਣ ਵਾਲੀ ਕੋ-ਲੋਕੇਸ਼ਨ ਸੁਵਧਾ ਵਿਚ, ਦਲਾਲ ਅਪਣੇ ਸਰਵਰ ਨੂੰ ਸਟਾਕ ਅਕਸਚੇਂਜ ਅਦਾਰੇ ਅੰਦਰ ਰੱਖ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਬਾਜ਼ਾਰਾਂ ਤਕ ਤੇਜ਼ੀ ਨਾਲ ਪਹੁੰਚ ਹੋ ਸਕੇ। ਇਹ ਦੋਸ਼ ਲਗਾਇਆ ਗਿਆ ਹੈ ਕਿ ਕੁੱਝ ਬ੍ਰੋਕਰਾਂ ਨੇ ਅੰਦਰੂਨੀ ਸੂਤਰਾਂ ਦੀ ਮਿਲੀਭੁਗਤ ਨਾਲ ਐਲਗੋਰਿਦਮ ਅਤੇ ਕੋ-ਲੋਕੇਸ਼ਨ ਸੁਵਧਾ ਦਾ ਦੁਰਉਪਯੋਗ ਕਰ ਕੇ ਚੰਗਾ ਲਾਭ ਕਮਾਇਆ। (ਪੀਟੀਆਈ)