ਮੈਂ ਪੰਡਿਤ ਨਹੀਂ ਹਾਂ ਜੋ ਭਵਿੱਖਬਾਣੀ ਕਰ ਦੇਵਾਂ ਕਿ ਕੀ ਹੋਵੇਗਾ- ਕੈਪਟਨ ਅਮਰਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਮੇਰੀ ਪਾਰਟੀ ਤੇ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਦੇਖਦੇ ਹਾਂ ਕੀ ਬਣਦਾ ਹੈ''

Amarinder Singh

 

ਚੰਡੀਗੜ੍ਹ: ਪੰਜਾਬ ਸਣੇ 5 ਸੂਬਿਆਂ ਦੇ ਚੋਣ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਸ ਵਿਚਕਾਰ ਵੱਖ-ਵੱਖ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

 

 

ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਚੋਣਾਂ ਦੀ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਪੰਡਿਤ ਨਹੀਂ ਹਾਂ ਜੋ ਭਵਿੱਖਬਾਣੀ ਕਰ ਦੇਵਾਂ ਵੀ ਕੀ ਹੋਵੇਗਾ। ਮੇਰੀ ਪਾਰਟੀ ਤੇ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਦੇਖਦੇ ਹਾਂ ਕੀ ਬਣਦਾ ਹੈ।

 

 ਉਹਨਾਂ ਆਖਿਆ ਕਿ ਮੇਰੀ ਅਮਿਤ ਸ਼ਾਹ ਨਾਲ ਸਕਰਾਤਮਕ ਗੱਲਬਾਤ ਹੋਈ, ਨਤੀਜੇ ਆਉਣ ਤੋਂ ਬਾਅਦ ਇਕ ਵਾਰ ਫਿਰ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਪੰਜਾਬ 'ਤੇ ਆਮ ਚਰਚਾ ਸੀ, ਚੋਣ ਨਤੀਜਿਆਂ 'ਤੇ ਨਹੀਂ ਅਤੇ ਮੈਂ ਕੋਈ ਪੰਡਿਤ ਨਹੀਂ ਹਾਂ ਜੋ ਚੋਣ ਨਤੀਜਿਆਂ ਨੂੰ ਲੈ ਕੇ ਭਵਿੱਖਬਾਣੀ ਕਰਾਂ।