ਪ੍ਰਮੁੱਖ ਸਕੱਤਰ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਵਲੋਂ ਆਊਟਬ੍ਰੇਕ ਸੈੱਲ ਦਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਮੁੱਖ ਸਕੱਤਰ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਵਲੋਂ ਆਊਟਬ੍ਰੇਕ ਸੈੱਲ ਦਾ ਉਦਘਾਟਨ

image

ਚੰਡੀਗੜ੍ਹ, 7 ਮਾਰਚ (ਸ.ਸ.ਸ.) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸੈਕਟਰ-34 ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਆਊਟਬ੍ਰੇਕ ਸੈੱਲ ਦਾ ਉਦਘਾਟਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਵਲੋਂ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸਿਹਤ ਅਤੇ ਪਰਵਾਰ ਭਲਾਈ ਡਾ. ਜੀ.ਬੀ. ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਓ.ਪੀ. ਗੋਜਰਾ ਵਿਸ਼ੇਸ਼ ਤੌਰ ਤੇ ਹਾਜਰ ਸਨ।
ਉਦਘਾਟਨ ਮੌਕੇ ਸੰਬੋਧਨ ਦੌਰਾਨ ਸ੍ਰੀ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਸੈਲ ਪੰਜਾਬ ਵਿੱਚ ਸਮੇਂ ਸਮੇਂ ਤੇ ਫ਼ੈਲਣ ਵਾਲੀਆਂ ਬਿਮਾਰੀਆਂ ਜਿਵੇਂ ਗੰਭੀਰ ਸਾਹ ਦੀ ਬਿਮਾਰੀ / ਇਨਫਲੂਐਂਜਾ , ਡੇਂਗੂ, ਮਲੇਰੀਆ, ਸਵਾਈਨ ਫਲੂ, ਹੈਜਾ ਆਦਿ ਦੀ ਨਿਗਰਾਨੀ ਅਤੇ ਰਿਪੋਰਟਿੰਗ ਵਿੱਚ ਵੀ ਸਹਾਇਤਾ ਕਰੇਗਾ ਅਤੇ ਕਲੱਸਟਰਾਂ/ਹੌਟ ਸਪੌਟਸ ਦੀ ਪਛਾਣ ਕਰਨ ਵਿੱਚ ਡੇਟਾ ਰਾਹੀਂ ਰੁਝਾਨਾਂ ਦੀ ਨਿਗਰਾਨੀ ਅਤੇ ਵਿਸਲੇਸਣ ਕਰੇਗਾ। ਇਹ ਸੈਲ ਪੂਰਣ ਤੌਰ ਤੇ ਕੰਮਿਊਟਰਾਇਜ਼ਡ ਕੀਤਾ ਗਿਆ ਹੈ ਅਤੇ ਇਸਦੀ ਨਿਗਰਾਨੀ ਇੱਕ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਇਸ ਸੈਲ ਵਿੱਚ ਸਕਾਰਾਤਮਕ ਮਾਮਲਿਆਂ ਦੇ ਜੀ.ਆਈ.ਐਸ. ਸਮੇਤ ਕੋਵਿਡ-19 ਦਾ ਲਾਈਵ ਡੇਟਾ ਪ੍ਰਦਰਸਿਤ ਕਰਨ ਲਈ ਇੱਕ ਐਲ.ਸੀ.ਡੀ. ਸਕਰੀਨ ਵੀ ਲਗਾਈ ਗਈ ਹੈ। ਇਸ ਪਹਿਲਕਦਮੀ ਲਈ ਉਨ੍ਹਾਂ ਵੱਲੋਂ ਵਿਭਾਗ ਦੇ ਡਾਇਰੈਕਟਰ ਅਤੇ ਸਮੂਹ ਸਿਹਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ, ਸਹਾਇਕ ਡਾਇਰੈਕਟਰ ਡਾ. ਗਗਨਦੀਪ ਗਰੋਵਰ, ਡਾ. ਸੰਦੀਪ ਸਿੰਘ ਗਿੱਲ, ਪ੍ਰੋਗਰਾਮ ਅਧਿਕਾਰੀ ਡਾ. ਸ਼ਮਿੰਦਰ ਕੰਗ, ਡਾ. ਦਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।