Punjab News : ਜਥੇਦਾਰਾਂ ਨੂੰ ਹਟਾਏ ਜਾਣ 'ਤੇ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ - ਜਿਹੜੀਆਂ ਸ਼ਖ਼ਸੀਅਤਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ,ਉਨ੍ਹਾਂ ਨੂੰ ਇਨ੍ਹਾਂ ਨੇ ਅਹੁਦਿਆਂ ਤੋਂ ਗਿਆ ਹਟਾਇਆ

ਕੁਲਤਾਰ ਸਿੰਘ ਸੰਧਵਾਂ

Punjab News in Punjabi : ਜਥੇਦਾਰਾਂ ਨੂੰ ਹਟਾਏ ਜਾਣ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਸ਼ਖ਼ਸੀਅਤਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਇਨ੍ਹਾਂ ਨੇ ਅਹੁਦਿਆਂ ਤੋਂ ਹਟਾਇਆ ਗਿਆ ਹੈ।

ਸੰਧਵਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ। ਇਸਦਾ ਪ੍ਰਧਾਨ ਪੂਰਨ ਸਿੱਖ ਮਰਿਆਦਾ ਵਾਲਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਸਿੱਖ ਕੌਮ ਦੀ ਸਪਰੀਮੋ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ SGPC ਕਿਸੇ ਖ਼ਾਸ ਧਿਰ ਦੇ ਹੱਕ ਵਿਚ ਭੁਗਤਣ ਵਿਚ ਕਿਸੇ ਵਿਰਤਾਂਤ ਸਿਰਜਣ ਦੀ  ਕੋਸ਼ਿਸ਼ ਕਰਨਾ, ਉਸ ਤੋਂ ਨਿਰਾਸ਼ ਹੋ ਕੇ  SGPC  ਦੇ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਦਾ ਅਸਤੀਫ਼ਾ ਦੇਣਾ ਬੇਹੱਦ ਮੰਦਭਾਗਾ ਹੈ। ਕੌਮ ਦੇ ਆਗੂ ਸੰਕਟ ਸਮੇਂ ਅੱਗੇ ਹੋ ਕੇ ਲੜਾਈ ਲੜਦੇ ਹਨ ਉਨ੍ਹਾਂ ਨੂੰ ਕੌਮ ਲਈ ਦ੍ਰਿੜਤਾ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਨਿਰਾਸ਼ ਹੋ ਕੇ ਘਰ ਬੈਠਣਾ ਚਾਹੀਦਾ ਹੈ। 

ਸੰਧਵਾ ਨੇ ਕਿਹਾ ਕਿ SGPC ਨੂੰ ਸੱਤਾ ਦੀ ਭੁੱਖ ਹੈ। SGPC ਦੇ ਜਿਹੜੇ ਨਵੇਂ ਪ੍ਰਧਾਨ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕੋਲ ਬਾਦਲ ਦੀ ਨੇੜਤਾ ਤੋਂ ਇਲਾਵਾ ਸਿੱਖ ਕੌਮ ਨੂੰ ਕੀ ਦੇਣ ਹੈ, ਇਸ ’ਤੇ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਕਰ ਕੇ ਸਿੱਖਾਂ ਨੂੰ ਦੁਨੀਆਂ ’ਚ ਇੱਕ ਵੱਖਰੀ ਪਹਿਚਾਣ ਮਿਲੀ ਹੈ। ਉਨ੍ਹਾਂ ਨਾਲ ਟੱਕਰ ਲੈਣਾ ਸਿੱਖ ਕੌਮ ਲਈ ਬੇਹੱਦ ਮੰਦਭਾਗਾ ਹੈ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਦੇ ਹਾਲਾਤਾਂ ’ਚ ਜਿਹੜੇ ਪੰਥਕ ਨੁਮਾਇੰਦਿਆਂ ਨੂੰ ਚੋਣ ਕਰਨੀ ਜਾਂ ਸੇਵਾ ਮੁਕਤੀ ਕਰਨਾ ਸਮੁੱਚੇ ਜਗਤ ’ਚ ਬੈਠੇ ਸਿੱਖਾਂ ਦੀ ਕਮੇਟੀ ਬਣਾਉਣਾ ਸਮੇਂ ਦੀ ਲੋੜ ਹੈ।  SGPC ਦੀਆਂ ਚੋਣਾਂ ਕਰਵਾਕੇ ਪੰਥ ਦਰਦੀਆਂ  ਨੂੰ ਚੁਣ ਕੇ ਲਿਆਉਣ ਬਹੁਤ ਵੱਡੀ ਲੋੜ ਹੈ। ਇਸ ਗੱਲ ਵੱਲ ਸਿੱਖ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਿਸੇ ਕਿਸਮ ਦੀ ਠੇਸ ਨਹੀਂ ਲੱਗਣੀ ਚਾਹੀਦੀ । 

(For more news apart from  Kultar Singh Sandhwan's big statement on the removal of Jathedars News in Punjabi, stay tuned to Rozana Spokesman)