ਪੰਜਾਬ 'ਚ ਟਰੇਨ ਹੇਠਾਂ ਆਉਣ ਨਾਲ ਸੇਵਾਮੁਕਤ ASI ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਵਾਰ ਅਨੁਸਾਰ ਦਿਮਾਗੀ ਬਿਮਾਰੀ ਨਾਲ ਸੀ ਪੀੜਤ

Retired ASI dies after being run over by train Amritsar News

ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟਰੇਨ ਹੇਠਾਂ ਆਉਣ ਨਾਲ ਕਾਰਨ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਝੌਰ ਸਿੱਧਵਾਂ ਵਜੋਂ ਹੋਈ ਹੈ।

ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਏ. ਐੱਸ. ਆਈ. ਦੇ ਤੌਰ 'ਤੇ ਸੇਵਾਮੁਕਤ ਹੋਇਆ ਸੀ ਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ।

ਪਰਿਵਾਰ ਅਨੁਸਾਰ ਦੇਰ ਰਾਤ ਉਹ ਦਵਾਈ ਲੈ ਕੇ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ ਅਤੇ ਸਵੇਰੇ ਪਰਿਵਾਰ ਨੂੰ ਉਸ ਦੀ ਦੁਰਘਟਨਾ ਦੀ ਸੂਚਨਾ ਮਿਲੀ। ਉੱਥੇ ਹੀ ਰੇਲਵੇ ਪੁਲਿਸ ਚੌਂਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।