ਧੂਰੀ ਵਾਸੀ ਨੇ ਹਾਈ ਕੋਰਟ ਵਿਚ ਖਾਧਾ ਜ਼ਹਿਰ, ਖ਼ੁਦ ਨੂੰ ਅੱਗ ਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈਕੋਰਟ ਵਿਚ ਚੀਫ ਜਸਟਿਸ ਕੋਰਟ ਦੇ ਸਾਹਮਣੇ ਅੱਜ ਦੁਪਹਿਰ ਧੂਰੀ ਨਿਵਾਸੀ ਸੁਰਿੰਦਰ ਕੁਮਾਰ ਨੇ ਪਹਿਲਾਂ ਜ਼ਹਿਰ ਖਾਧਾ ਤੇ ਫਿਰ ਅਪਣੇ ਉਪਰ ਤੇਲ ਛਿੜਕ ਕੇ ਅੱਗ ਲਗਾ ਲਈ ਜਿਸ..

Dhuri resident

ਚੰਡੀਗੜ੍ਹ, 11 ਜੁਲਾਈ (ਤਰੁਣ ਭਜਨੀ) : ਹਾਈਕੋਰਟ ਵਿਚ ਚੀਫ ਜਸਟਿਸ ਕੋਰਟ ਦੇ ਸਾਹਮਣੇ ਅੱਜ ਦੁਪਹਿਰ ਧੂਰੀ ਨਿਵਾਸੀ ਸੁਰਿੰਦਰ ਕੁਮਾਰ ਨੇ ਪਹਿਲਾਂ ਜ਼ਹਿਰ ਖਾਧਾ ਤੇ ਫਿਰ ਅਪਣੇ ਉਪਰ ਤੇਲ ਛਿੜਕ ਕੇ ਅੱਗ ਲਗਾ ਲਈ ਜਿਸ ਕਾਰਨ ਕੋਰਟ ਵਿਚ ਤਰਥੱਲੀ ਮਚ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ।  
ਖ਼ੁਦ ਨੂੰ ਅੱਗ ਲਾਉਣ ਵਾਲੇ 64 ਸਾਲਾ ਸੁਰਿੰਦਰ ਕੁਮਾਰ ਨੇ ਦਸਿਆ ਕਿ ਧੂਰੀ ਵਿਚ ਪਿਛਲੇ ਕਰੀਬ 20 ਸਾਲਾਂ ਤੋਂ ਉਸ ਦੀ ਚਾਵਲ ਮਿੱਲ ਹੈ ਜਿਸ ਵਿਚ ਮੈਨੇਜਰ ਦੇ ਰੂਪ ਵਿਚ ਕੰਮ ਕਰ ਰਹੇ ਸਤੀਸ਼ ਕੁਮਾਰ ਨੇ ਉਸ ਨਾਲ ਕਰੀਬ 70 ਕਰੋੜ ਰੁਪਏ ਦੀ ਗੜਬੜੀ ਕੀਤੀ।
ਉਸ ਨੇ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾਰਕੁੱਟ ਕਰਨ ਲੱਗ ਪੈਂਦਾ ਹੈ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਰਹਿੰਦਾ ਹੈ । ਧੂਰੀ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਗਈ ਹੈ ਪਰ ਪੁਲਿਸ ਨੇ ਠੋਸ ਕਰਵਾਈ ਨਹੀਂ ਕੀਤੀ।
ਸੁਰਿੰਦਰ ਕੁਮਾਰ ਨੇ ਕਿਹਾ ਕਿ ਇਸ ਸਾਰੇ ਸਿਲਸਿਲੇ ਤੋਂ ਤੰਗ ਹੋ ਕੇ ਉਹ ਪੂਰੀ ਯੋਜਨਾ ਨਾਲ ਕਾਰ ਵਿਚ ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਪੁੱਜਾ ਅਤੇ ਸੈਕਟਰ-42 ਸਥਿਤ ਇਕ ਹੋਟਲ ਵਿਚ ਰਾਤ ਗੁਜ਼ਾਰਨ ਤੋਂ ਬਾਅਦ ਦੋ ਬੋਤਲ ਡੀਜ਼ਲ ਲਿਆ ਅਤੇ ਦੁਪਹਿਰ ਦੋ ਵਜੇ ਹਾਈ ਕੋਰਟ ਵਿਚ ਪਹੁੰਚ ਗਿਆ। ਸੁਰਿੰਦਰ ਨੇ ਪਹਿਲਾਂ ਜ਼ਹਿਰ ਖਾਧਾ ਤੇ ਫਿਰ ਲਾਈਟਰ ਨਾਲ ਅੱਗ ਲਗਾ ਲਈ । ਸੈਕਟਰ 3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।