ਇਨੈਲੋ ਨੇ ਨੈਸ਼ਨਲ ਹਾਈਵੇ 'ਤੇ ਟਰੈਕਟਰ-ਟਰਾਲੀਆਂ ਨਾਲ ਜਾਮ ਲਾ ਕੇ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨੈਲੋ ਨੇ ਅੱਜ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ 'ਚ ਦਾਖ਼ਲ ਹੋਣ ਤੋਂ ਰੋਕਿਆ ਤੇ ਨੈਸ਼ਨਲ ਹਾਈਵੇ-71 'ਤੇ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਵਿਖੇ ਰੋਡ ਨੂੰ....

Police

ਖਨੌਰੀ, 10 ਜੁਲਾਈ (ਵਿੱਕੀ ਸ਼ਰਮਾ) : ਇਨੈਲੋ ਨੇ ਅੱਜ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ 'ਚ ਦਾਖ਼ਲ ਹੋਣ ਤੋਂ ਰੋਕਿਆ ਤੇ ਨੈਸ਼ਨਲ ਹਾਈਵੇ-71 'ਤੇ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਵਿਖੇ ਰੋਡ ਨੂੰ ਟਰੈਕਟਰ ਟਰਾਲੀਆਂ ਨਾਲ ਜਾਮ ਕਰ ਕੇ ਨਰਵਾਣਾ ਤੋਂ ਹਲਕਾ ਵਿਧਾਇਕ ਪ੍ਰਿਥੀ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਨੂੰ ਮੁੱਖ ਵੇਖਦੇ ਹੋਏ ਪੰਜਾਬ ਪੁਲਿਸ ਵੀ ਅਪਣੇ ਪੂਰੇ ਰੋਅ 'ਚ ਨਜ਼ਰ ਆਈ। ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਆਪਸੀ ਤਾਲਮੇਲ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ ਦੋਵਾਂ ਪਾਸਿਉਂ ਅੱਜ ਰੱਖੀ ਜਾ ਰਹੀ ਸੀ।
ਥਾਣਾ ਖਨੌਰੀ ਦੇ ਮੁਖੀ ਇੰਸਪੈਕਟਰ ਸੁਖਚੈਨ ਸਿੰਘ ਨੇ ਕਿਹਾ ਕਿ ਇਨੈਲੋ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੰਜਾਬ ਤੋਂ ਦਿੱਲੀ, ਜੀਂਦ ਵਲ ਨੂੰ ਜਾਣ ਵਾਲੇ ਸਾਰੇ ਵਾਹਨਾਂ ਨੂੰ ਕੈਥਲ ਰੋਡ ਵਾਇਆ ਸੰਗਤਪੁਰਾ ਵਲ ਭੇਜਿਆ ਜਾ ਰਿਹਾ ਹੈ। ਕੌਮੀ ਮਾਰਗ 'ਤੇ ਦਿੱਲੀ-ਜੀਂਦ ਨੂੰ ਜਾਣ ਵਾਲੀਆਂ ਬਸਾਂ ਨੂੰ ਅਤੇ ਹੋਰ ਵਾਹਨਾਂ ਨੂੰ ਬੰਦ ਕਰ ਦਿਤਾ ਹੈ ਜਿਸ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਵਲੋਂ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤੇ ਪੂਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਸੀ।
ਦੂਜੇ ਪਾਸੇ ਹਰਿਆਣਾ ਦੀ ਸਰੱਹਦ ਨਾਲ ਲੱਗਦੇ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਐਸ.ਪੀ. (ਐਸ.) ਨੇ ਢਾਬੀ ਗੁਜਰਾਂ ਵਿਖੇ ਭਾਰੀ ਪੁਲਿਸ ਫ਼ੋਰਸ ਨਾਲ ਡੇਰੇ ਲਾਏ ਹੋਏ ਸਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐਸ.ਪੀ.(ਐਸ) ਏ.ਐਸ ਘੁਮਾਣ ਨੇ ਕਿਹਾ ਕਿ ਕਿਸੇ ਵੀ ਵਾਹਨ ਨੂੰ ਹਰਿਆਣਾ ਦੀ ਸਰੱਹਦ ਵਲ ਨਹੀਂ ਜਾਣ ਦਿਤਾ ਗਿਆ। ਭਾਰੀ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਸੀ।
ਆਮ ਵਾਹਨਾਂ ਨੂੰ ਹਰਿਆਣਾ ਵਲ ਜਾਣ ਲਈ ਵੱਖ-ਵੱਖ ਪਿੰਡਾਂ ਵਿਚੋਂ ਦੀ ਲੰਘਾਇਆ ਜਾ ਰਿਹਾ ਹੈ। ਕੌਮੀ ਮਾਰਗ ਨੰ-71 'ਤੇ ਹਰਿਆਣਾ ਦਾ ਪਿੰਡ ਦਾਤਾ ਸਿੰਘ ਵਾਲਾ ਵਿਖੇ ਇਨੈਲੋ ਦੇ ਵਰਕਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਅਪਣਾ ਪ੍ਰਦਰਸ਼ਨ ਰਹੇ ਸੀ ਅਤੇ ਅੰਤ ਵਿਚ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੂੰ ਇਨੈਲੋ ਦੇ ਨੇਤਾ ਅਭੈ ਚੌਟਾਲਾ ਨੇ ਸੰਬੋਧਨ ਕੀਤਾ ਜਿਸ ਵਿਚ ਭਾਰੀ ਗਿਣਤੀ ਵਿਚ ਇਨੈਲੋ ਦੇ ਵਰਕਰ ਹਾਜ਼ਰ ਸਨ।