ਕਾਰ ਦਾ ਸ਼ੀਸ਼ਾ ਤੋੜ ਕੇ ਦਿਨ-ਦਿਹਾੜੇ ਕੀਤੀ ਵੱਡੀ ਚੋਰੀ, ਸੀ.ਸੀ.ਟੀ.ਵੀ ਬਣਿਆ ਗਵਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਪੁਲਿਸ ਤੋ ਬੇਖੌਫ ਚੋਰ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੋਰਿੰਡਾ...

car

ਸੂਬੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਪੁਲਿਸ ਤੋ ਬੇਖੌਫ ਚੋਰ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੋਰਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਚੋਰਾਂ ਨੇ ਪੂਰੀ ਚਹਿਲ ਪਹਿਲ ਵਿੱਚ ਦਿਨ ਦਿਹਾੜੇ ਸਿਰਫ ਕੁਝ ਕੁ ਮਿੰਟਾਂ ਵਿੱਚ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਸਵਾ ਲੱਖ ਰੁਪਏ ਦੀ ਨਕਦੀ ਅਤੇ ਗੱਡੀ ਦੇ ਦਸਤਾਵੇਜ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਬਰ ਹਰਬੰਸ ਸਿੰਘ ਸਮਾਣਾ ਮੀਤ ਪ੍ਰਧਾਨ ਟਰੱਕ ਟਰਾਲਾ ਅਪਰੇਟਰ ਪਬਲਿਕ ਕੈਰੀਅਰ(ਟਰੱਕ ਯੂਨੀਅਨ) ਮੋਰਿੰਡਾ ਨੇ ਦੱਸਿਆ ਕਿ ਓਹਨਾਂ ਨੇ ਕੱਲ ਪੀ.ਬੀ 27 ਸੀ 0095 ਸਕੌਡਾ ਮਾਡਲ ਨੰਬਰ-2007 ਗੱਡੀ ਤਕਰੀਬਨ 1 ਲੱਖ 20 ਹਜਾਰ ਰੁਪਏ ਵਿੱਚ ਖਰੀਦੀ ਸੀ ਜਿਸਦੀ ਮੈਂ ਅੱਜ ਪੇਮੈਟ ਕਰਨੀ ਸੀ ਅਤੇ ਜਿਸਦੇ ਚੱਲਦਿਆਂ ਮੈਂ ਅੱਜ ਪੰਜਾਬ ਨੈਸਨਲ ਬੈਕ ਮੋਰਿੰਡਾ ਤੋ ਅਪਣੇ ਬੈਂਕ ਖਾਤੇ ਵਿੱਚ 1 ਲੱਖ 25 ਹਜਾਰ ਰੁਪਏ ਕੱਢਵਾ ਕੇ ਜਦੋ ਅਪਣੀ ਗੱਡੀ ਵਿੱਚ ਬੈਠਾ ਤਾਂ ਉਸਦੀ ਕਾਰ ਦੇ ਨਜ਼ਦੀਕ ਖੜ੍ਹਾ ਇੱਕ ਵਿਅਕਤੀ ਮੇਰੀ ਗੱਡੀ ਅਤੇ ਮੇਰੀ ਗੱਡੀ ਵਿੱਚ ਰੱਖੇ ਬੈਗ ਨੂੰ ਧਿਆਨ ਨਾਲ ਵੇਖਣ ਲੱਗਾ।

ਪਰ ਉਸ ਵੇਲੇ ਮੈ ਉਸਨੂੰ ਅਣਦੇਖਿਆਂ ਕਰਕੇ ਅਪਣੀ ਗੱਡੀ ‘ਚ ਸਵਾਰ ਹੋ ਕੇ ਉੱਥੋ ਆ ਗਿਆ। ਮੁੜਕੇ ਮੈਂ ਅਪਣੀ ਗੱਡੀ ਕੇਂਦੂ ਬਾਬੇ ਦੀ ਸਮਾਧ ਨੇੜੇ ਖੜੀ ਕਰਕੇ ਨੇੜੇ ਹੀ ਪੈਂਦੇ ਦਸਮੇਸ਼ ਕਾਰ ਬਜਾਰ ਵਿਖੇ ਚਲਾ ਗਿਆ। ਕੁਝ ਕੁ ਮਿੰਟਾਂ ਬਾਅਦ ਜਦੋ ਮੈਂ ਅਪਣੇ ਰੁਪਏ ਲੈਣ ਲਈ ਅਪਣੀ ਗੱਡੀ ਕੋਲ ਆਇਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਅੰਦਰ ਪਏ ਸਵਾ ਲੱਖ ਰੁਪਏ ਸਮੇਤ ਗੱਡੀ ਦੀ ਆਰ.ਸੀ ਤੇ ਹੋਰ ਦਸਤਾਵੇਜ ਗਾਇਬ ਸਨ।

ਉਸਨੇ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸਮੇਂ ਆਲੇ-ਦੁਆਲੇ ਦੀਆਂ ਦੁਕਾਨਾਂ ਵਿੱਚ ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਸੀ ਪਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਦਿਨ ਦਿਹਾੜੇ ਪੂਰੀ ਤਰਾਂ ਬੇਖੌਫ ਹੋ ਕੇ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ ਕਰ ਕੇ ਲੈ ਗਏ। ਇਹ ਪੂਰੀ ਵਾਰਦਾਤ ਨੇੜੇ ਲੱਗੇ ਇੱਕ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਜਦ ਇਸ ਸਾਰੇ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਬਾਤ ਕੀਤੀ ਗਈ ਤਾਂ ਓਹਨਾ ਨੇ ਕਰਵਾਈ ਕਰਨ ਦਾ ਭਰੋਸਾ ਦਿੱਤਾ।

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਿਟੀ ਇੰਚਾਰਜ਼ ਮਨਪ੍ਰੀਤ ਕੌਰ ਨੇ ਘਟਨਾ ਸਥਾਨ ਦਾ ਦੋਰਾ ਵੀ ਕੀਤਾ ਅਤੇ ਸੀ.ਸੀ.ਟੀ.ਵੀ ਦੀ ਫੂਟੇਜ਼ ਚੈੱਕ ਕੀਤੀ। ਇਸ ਮੋਕੇ ਸਿਟੀ ਇੰਚਾਰਜ਼ ਮਨਪ੍ਰੀਤ ਕੌਰ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਦੀ ਫੂਟਿਜ਼ ਅਨੁਸਾਰ ਕਰੀਬ 4-5 ਵਿਅਕਤੀਆਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸਦੇ ਚੱਲਦਿਆਂ ਚੋਰਾਂ ਦੀ ਜਲਦੀ ਹੀ ਭਾਲ ਕਰ ਲਈ ਜਾਵੇਗੀ।