ਔਰਤਾਂ ਨੂੰ  ਮੁਫ਼ਤ ਬੱਸ ਦੀ ਸਹੂਲਤ ਨਾਲ ਪੀ.ਆਰ.ਟੀ.ਸੀ. ਕੁੱਝ ਹੀ ਦਿਨਾਂ ਵਿਚ ਡਾਵਾਂਡੋਲ ਹੋਣ ਲੱਗੀ

ਏਜੰਸੀ

ਖ਼ਬਰਾਂ, ਪੰਜਾਬ

ਔਰਤਾਂ ਨੂੰ  ਮੁਫ਼ਤ ਬੱਸ ਦੀ ਸਹੂਲਤ ਨਾਲ ਪੀ.ਆਰ.ਟੀ.ਸੀ. ਕੁੱਝ ਹੀ ਦਿਨਾਂ ਵਿਚ ਡਾਵਾਂਡੋਲ ਹੋਣ ਲੱਗੀ

image

image

image

ਡੱਬੀ
ਸਰਕਾਰ ਮੁਫ਼ਤ ਸਹੂਲਤ ਦੇਣ ਤੋਂ ਪਹਿਲਾਂ ਅਦਾਰੇ ਨੂੰ  ਵਿੱਤੀ ਸਹਾਇਤਾ ਦਿੰਦੀ: ਨਿਰਮਲ ਸਿੰਘ
ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਦੇ ਮੁੱਖ ਸਰਪ੍ਰਸਤ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਨੂੰ  ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ  ਅਦਾਰੇ ਦੀ ਵਿੱਤੀ ਹਾਲਤ ਦਾ ਖ਼ਿਆਲ ਰੱਖ ਕੇ ਘਾਟੇ ਤੋਂ ਬਚਾਉਣ ਲਈ ਵਿੱਤੀ ਸਹਾਇਤਾ ਦੇਣੀ ਚਾਹੀਦੀ ਸੀ ਜਦਕਿ ਮੁਫ਼ਤ ਸਹੂਲਤਾਂ ਦੇ ਪਿਛਲੇ ਬਕਾਇਆ ਦੀ ਕਰੋੜਾਂ ਰੁਪਏ ਦੀ ਅਦਾਇਗੀ ਵੀ ਨਹੀਂ ਹੋਈ | ਅਦਾਰੇ ਦੇ ਪੈਨਸ਼ਨਰ ਉਨ੍ਹਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਕਾਰਨ ਪਹਿਲਾਂ ਹੀ ਧੱਕੇ ਖਾਣ ਲਈ ਮਜਬੁੂਰ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਨਾਂ ਵਿਉਂਤਬੰਦੀ ਕੀਤੇ ਫ਼ੈਸਲਿਆਂ ਕਾਰਨ ਅਦਾਰੇ ਦੀ ਵਿੱਤੀ ਹਾਲਤ ਡਾਵਾਂਡੋਲ ਹੋਣ 'ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਭਵਿੱਖ 'ਤੇ ਮਾੜਾ ਅਸਰ ਪੈ ਸਕਦਾ ਹੈ |