ਅੱਜ ਫਿਰ ਵੱਡੀ ਗਿਣਤੀ ਵਿਚ ਕੌਂਸਲਰ ਕਾਂਗਰਸ ਛੱਡ 'ਆਪ' ਵਿਚ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ ਦਿਨ ਵੀ ਵੱਡੀ ਗਿਣਤੀ ਵਿਚ ਸਾਮਲ ਹੋਏ ਸਨ ਕੌਂਸਲਰ

Today again a large number of councilors left the Congress and joined AAP


ਅੰਮ੍ਰਿਤਸਰ - ਅੰਮ੍ਰਿਤਸਰ ਨਗਰ ਨਿਗਮ ਵਿਚ ਇਸ ਸਮੇਂ ਭਾਰੀ ਘਮਸਾਣ ਮੱਚਿਆ ਹੋਇਆ ਹੈ ਕਿਉਂਕਿ ਬੀਤੇ ਦਿਨੀਂ ਵੀ ਅੰਮ੍ਰਿਤਸਰ ਨਗਰ ਨਿਗਮ ਦੇ ਵੱਡੀ ਗਿਣਤੀ ਵਿੱਚ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ, ਇਸ ਤਰ੍ਹਾਂ ਹੀ ਅੱਜ ਵੀ ਤਕਰੀਬਨ ਪੰਜ ਦੇ ਕਰੀਬ ਕੌਂਸਲਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਏ ਹਨ। ਅੱਜ ਕੌਸਲਰ ਸ: ਅਜੀਤ ਸਿੰਘ ਭਾਟੀਆ, ਅਵਿਨਾਸ਼ ਜੋਲੀ, ਸਤਨਾਮ ਸਿੰਘ ਸੱਤਾ, ਜਰਨੈਲ ਸਿੰਘ ਢੋਟ, ਨਿਸ਼ਾ ਢਿਲੋ ਆਪ ਵਿਚ ਸ਼ਾਮਿਲ ਹੋਏ ਹਨ,ਜਿੰਨਾਂ ਨੇ ਅੱਜ ਕਾਂਗਰਸ ਦਾ ਹੱਥ ਦਾ ਛੱਡ ਕੇ ਆਪ ਦੇ ਪੰਜਾਬ ਮਾਮਲਿਆ ਦੇ ਇੰਚਾਰਜ ਸ: ਜਰਨੈਲ ਸਿੰਘ ਢੋਟ ਦੀ ਮੌਜੂਦਗੀ ਵਿਚ ਆਪ ਦਾ ਝਾੜੂ ਫੜ ਲਿਆ ਹੈ।

ਬੀਤੇ ਦਿਨੀਂ ਜਦ ਕਾਂਗਰਸ ਦੇ ਵੱਡੀ ਗਿਣਤੀ ਵਿਚ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇਸ ਤੇ ਭਾਰੀ ਰੋਸ ਜਤਾਇਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਲਈ ਮਿਹਨਤ ਕਰ ਰਹੇ ਹਨ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕਾਂਗਰਸ ਦੇ ਇਨ੍ਹਾਂ ਕੌਂਸਲਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੱਕਾਂ ਤੇ ਡਾਕਾ ਹੈ। ਹੁਣ ਅੱਜ ਇਕ ਵਾਰ ਫਿਰ ਪੰਜ ਦੇ ਕਰੀਬ ਕੌਂਸਲਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ।