Punjab News : ਅਮਰੀਕਨ ਯੂਨੀਵਰਸਿਟੀ ਤੋਂ ਹਸ਼ਨਪ੍ਰੀਤ ਕੌਰ ਨੇ 30 ਹਜ਼ਾਰ ਡਾਲਰ ਦਾ ਵਜ਼ੀਫ਼ਾ ਜਿੱਤਿਆ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਇੰਟਰਵਿਊ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹਸ਼ਨਪ੍ਰੀਤ ਦੀ ਸਕਾਲਰਸ਼ਿਪ ਲਈ ਹੋਈ ਚੋਣ

Hashanpreet Kaur

Punjab News :ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੀ ਹੋਣਹਾਰ ਵਿਦਿਆਰਥਣ ਹਸ਼ਨਪ੍ਰੀਤ ਕੌਰ ਨੂੰ ਅਮਰੀਕੀ ਯੂਨੀਵਰਸਿਟੀ ਵਲੋਂ 30 ਹਜ਼ਾਰ ਡਾਲਰ ਪ੍ਰਤੀ ਅਦਾਕਮਿਕ ਸਾਲ ਦੀ ਸਕਾਲਰਸ਼ਿਪ ਨਾਲ ਸਨਮਾਨਿਆ ਗਿਆ। ਹਸ਼ਨਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਰੈਸਲ ਦੀ ਰਹਿਣ ਵਾਲੀ ਹੈ।

ਇਹ ਵੀ ਪੜੋ:Punjab News : ਮਾਨਸਾ ਪੁਲਿਸ ਨੇ 300 ਕਿਲੋ ਭੁੱਕੀ ਸਮੇਤ 6 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 

ਅਧਿਆਪਕਾਂ ਦੀ ਅਗਵਾਈ ਹੇਠ ਉਸ ਟਰਾਂਸਿਲਵੇਨੀਆ ਯੂਨੀਵਰਸਿਟੀ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਜਿਸ ਲਈ ਉਸਨੇ 30 ਹਜ਼ਾਰ ਡਾਲਰ ਪ੍ਰਤੀ ਅਕਾਦਮਿਕ ਸਾਲ ਵਿੱਚ ਗੋਲਬਲ ਸੁਪੀਰੀਅਰ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ। ਉਹ ਇਸ ਸਮੇਂ ਬੀਐਸਸੀ ਗਣਿਤ ਦੀ ਵਿਦਿਆਰਥਣ ਹੈ। ਯੂਨੀਵਰਸਿਟੀ ਦੇ ਦਾਖ਼ਲਾ ਨਿਰਦੇਸ਼ਕ ਜੂਲੀ ਸੈਮਜ਼ ਨੇ ਦੱਸਿਆ ਕਿ ਉਸ ਦੀ ਅਰਜ਼ੀ ਤੇ ਇੰਟਰਵਿਊ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹਸ਼ਨਪ੍ਰੀਤ ਨੂੰ ਇਹ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਚੁਣਿਆ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ) ਪ੍ਰਿਤਪਾਲ ਸਿੰਘ ਨੇ ਹਸ਼ਨਪ੍ਰੀਤ ਅਤੇ ਗਣਿਤ ਵਿਭਾਗ ਦੇ ਫੈਕਲਟੀ ਨੂੰ ਵਧਾਈ ਦਿੱਤੀ। ਪ੍ਰੋ .(ਡਾ) ਸੁਖਵਿੰਦਰ ਸਿੰਘ ਬਿÇਲੰਗ ਡੀਨ ਅਕਾਦਮਿਕ ਮਾਮਲੇ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ । 

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਚੀਨੀ ਨਾਗਰਿਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ: ਮਰੀਅਮ ਨਵਾਜ਼  

 (For more news apart from Hashanpreet Kaur won scholarship 30 thousand dollars from American University News in Punjabi, stay tuned to Rozana Spokesman)