Trending News : ਬਜ਼ੁਰਗ ਨੇ 80 ਸਾਲਾਂ ਬਾਅਦ ਪਹਿਲੀ ਵਾਰ ਮਨਾਇਆ ਜਨਮ ਦਿਨ, ਕੱਟਿਆ ਕੇਕ ,ਰਾਤ ਨੂੰ ਹੋਈ ਮੌਤ !

ਏਜੰਸੀ

ਖ਼ਬਰਾਂ, ਪੰਜਾਬ

ਰਾਤ 11 ਵਜੇ ਤੱਕ ਵਧਾਈ ਦੇਣ ਵਾਲਿਆਂ ਦਾ ਲੱਗਿਆ ਰਿਹਾ ਤਾਂਤਾ ,ਰਾਤ 3 ਵਜੇ ਬਜ਼ੁਰਗ ਨੇ ਦੁਨੀਆਂ ਨੂੰ ਕਿਹਾ ਅਲਵਿਦਾ !

Khargone

Trending News : ਮੱਧ ਪ੍ਰਦੇਸ਼ ਦੇ ਖਰਗੋਨ (Khargone) ਵਿੱਚ ਇੱਕ ਬਜ਼ੁਰਗ ਵਿਅਕਤੀ ਨੇ 80 ਸਾਲ ਬਾਅਦ ਆਪਣਾ ਪਹਿਲਾ ਜਨਮ ਦਿਨ ਮਨਾਇਆ। ਇਸ ਦਿਨ ਬਜ਼ੁਰਗ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੇਕ ਕੱਟਿਆ, ਖੂਬ ਡਾਂਸ ਕੀਤਾ ਅਤੇ ਜਸ਼ਨ ਮਨਾਇਆ। ਜਿੱਥੇ ਰਾਤ 11 ਵਜੇ ਤੱਕ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਰਿਹਾ। ਓਥੇ ਹੀ 3 ਵਜੇ ਬਜ਼ੁਰਗ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

 

ਜਾਣਕਾਰੀ ਅਨੁਸਾਰ ਖਰਗੋਨ ਦੇ ਪਹਾੜਸਿੰਘਪੁਰਾ ਦੇ ਰਹਿਣ ਵਾਲੇ 80 ਸਾਲਾ ਨਰਾਇਣ ਸਿੰਘ ਰਘੂਵੰਸ਼ੀ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣਾ ਜਨਮ ਦਿਨ ਮਨਾਇਆ। ਰਾਤ 12 ਵਜੇ ਤੱਕ ਰਘੂਵੰਸ਼ੀ ਭਾਈਚਾਰੇ ਦੇ ਲੋਕ ਅਤੇ ਦੋਸਤ ਵਧਾਈ ਦੇਣ ਆਉਂਦੇ ਰਹੇ। ਪਹਿਲੀ ਵਾਰ 80 ਸਾਲਾ ਨਰਾਇਣ ਰਘੂਵੰਸ਼ੀ ਨੇ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ ਸੀ।

 

ਰਾਤ ਨੂੰ 3 ਵਜੇ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਜ਼ੁਰਗ ਦਾ ਸਸਕਾਰ ਕੁੰਡਾ ਦੇ ਮੁਕਤੀਧਾਮ ਵਿੱਚ ਕੀਤਾ ਗਿਆ, ਜਿੱਥੇ ਉਹ ਯੋਗ ਕਰਦੇ ਹੁੰਦੇ ਸੀ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ।

 

ਮਨੋਜ ਰਘੂਵੰਸ਼ੀ ਨੇ ਦੱਸਿਆ ਕਿ ਸਮਾਜ ਸੇਵੀ ਨਰਾਇਣ ਸਿੰਘ ਰਘੂਵੰਸ਼ੀ ਤੰਦਰੁਸਤ ਸਨ। ਉਹ ਬੇਸ਼ੱਕ 80 ਸਾਲਾਂ ਦੇ ਸਨ ਪਰ ਉਹ ਰੋਜ਼ਾਨਾ ਸਵੇਰੇ 6 ਵਜੇ ਮਸਤੀ ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਯੋਗਾ ਕਰਦੇ ਸਨ। ਉਹ 6 ਮਹੀਨਿਆਂ ਤੋਂ ਯੋਗਾ ਨਾਲ ਜੁੜੇ ਹੋਏ ਸਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਉਸ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈ ਦੇਣ ਜਾਵਾਂਗੇ ਅਤੇ ਉਹ ਉਸੇ ਦਿਨ ਚਲੇ ਜਾਣਗੇ।